ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ
ਦੌਰਾਨ ਵੱਖ-ਵੱਖ ਵਿੱਦਿਅਕ ਅਦਾਰਿਆਂ ’ਚ ਕਰਵਾਏ ਜਾਂਦੇ ਪ੍ਰੋਗਰਾਮਾਂ ’ਚ ਵਿਦਿਆਰਥੀਆਂ ਦੀ ਅਗਵਾਈ ਲਈ ‘ਇਨਸਟਾਲੇਸ਼ਨ ਆਫ਼ ਸਟੂਡੈਂਟਸ ਆਫ਼ ਕੌਂਸਲ’ (ਵਿਦਿਆਰਥੀ ਕੌਂਸਲ) ਦੀ ਸਥਾਪਨਾ ਕੀਤੀ ਗਈ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਹੈ ਕਿ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਇਮਤਿਹਾਨਾਂ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ਜਿਵੇਂ ਖੇਡਾਂ, ਸੱਭਿਆਚਾਰਕ ਅਤੇ ਭਾਸ਼ਣਾਂ, ਗਾਇਕੀ, ਚਿੱਤਰਕਲਾ ਆਦਿ ਮੁਕਾਬਲਿਆਂ ’ਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਕਾਲਜ ਦੇ ਨਾਂਅ ਨੂੰ ਚਾਰ-ਚੰਨ ਲਗਾ ਰਹੀਆਂ ਹਨ।ਉਨ੍ਹਾਂ ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਸ਼ਲਾਘਾ ਕੀਤੀ ਅਤੇ ਕਿਹਾ ਉਨ੍ਹਾਂ ਦੀ ਦੇਖ-ਰੇਖ ਹੇਠ ਕਾਲਜ ਸਿਖ਼ਰਾਂ ਨੂੰ ਛੂਹ ਰਿਹਾ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਕਾਲਜ ਨੂੰ ਵਿੱਦਿਅਕ ਅਤੇ ਹੋਰਨਾਂ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।
ਸਮਾਰੋਹ ਮੌਕੇ ਛੀਨਾ ਨੇ ਬੀ. ਕਾਮ ਸਮੈਸਟਰ 5ਵਾਂ ਦੀ ਵਿਦਿਆਰਥਣ ਹੈਡ ਗਰਲ ਚਾਹਤ ਅਰੋੜਾ, ਸਮੈਸਟਰ 5ਵਾਂ ਦੀ ਵਿਦਿਆਰਥਣ ਅਸਿਸਟੈਂਟ ਹੈਡ ਗਰਲਜ਼ ਚਰਨਪ੍ਰੀਤ ਕੌਰ, ਮਨੀਸ਼ਾ ਅਤੇ ਰਾਏ, ਬੀ.ਏ ਸਮੈਸਟਰ 5ਵਾਂ ਦੀ ਹਰਸਿਮਰਨ ਅਤੇ ਜੂਨੀਅਰ ਹੈਡ ਗਰਲਜ਼ ਬੀ. ਏ. 5ਵਾਂ ਸਮੈਸਟਰ ਅਨਮੋਲ, ਬੀ.ਕਾਮ ਸਮੈਸਟਰ ਤੀਜਾ ਅਨਮੋਲ, ਬੀ.ਏ ਸਮੈਸਟਰ ਤੀਜ਼ਾ ਮੇਘਾ, ਬੀ.ਏ ਸਮੈਸਟਰ ਤੀਜ਼ਾ ਨਵਦੀਪ ਕੌਰ, ਹਰਸਿਮਰਨ ਬੀ.ਕਾਮ ਸਮੈਸਟਰ ਪਹਿਲਾ ਦੇ ਉਕਤ ਅਹੁੱਦਿਆਂ ਨਾਲ ਵਿਦਿਆਰਥੀ ਕੌਂਸਲ ਦੀ ਸਥਾਪਨਾ ਕੀਤੀ।ਸਮਾਰੋਹ ਮੌਕੇ ਪ੍ਰਿੰ: ਨਾਨਕ ਸਿੰਘ ਨੇ ਛੀਨਾ ਨੂੰ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media