ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂੂਰਾ ਕਰਾਂਗਾ- ਗੋਲਡੀ ਖੰਗੂੜਾ
ਧੂਰੀ, 11 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿਛਲੇ ਲੰਮੇ ਸਮੇਂ ਤੋਂ ਕਹੇਰੂ-ਦੋਲਤਪੁਰ ਸੜਕ ਦੀ ਖਸਤਾ ਹਾਲਤ ਨੂੰ ਸੁਧਾਰ ਕੇ ਨਵ: ਨਿਰਮਾਣ ਦਾ ਕੰਮ
ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸੜਕ ਤੇ ਟੱਕ ਲਗਾ ਕੇ ਸ਼ੁਰੂ ਕਰਵਾਇਆ। ਜਿਕਰਯੋਗ ਹੈ ਕਿ ਪਿੰਡ ਕਹੇਰੂ ਤੋਂ ਨਾਮ ਚਰਚਾ ਘਰ ਤੱਕ ਬਣਨ ਵਾਲੀ 3.63 ਕਿਲੋਮੀਟਰ ਲੰਬੀ ਇਸ ਸੜਕ ਤੇ 40 ਲੱਖ ਰੁਪੈ ਖਰਚ ਆਵੇਗਾ, ਜਿਸਦੀ ਉਸਾਰੀ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋ ਇਸ ਸੜਕ ਦੀ ਉਸਾਰੀ ਦੀ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਇਸ ਸੜਕ ਤੇ 40 ਲੱਖ ਰੁਪੈ ਖਰਚ ਆਉਣਗੇ, ਜਿਸ ਨੂੰ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਉਨਾਂ ਨੇ ਜੋ ਵੀ ਵਾਅਦੇ ਕੀਤੇ ਸਨ, ਉਹ ਸਭ ਪੂਰੇ ਕੀਤੇ ਜਾਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਅਗਵਾਈ ਹੇਠ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰਨਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪਿਛਲੇ 10 ਸਾਲਾਂ ਦੇ ਸਮੇਂ ’ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦਾ ਚੁਫੇਰਿਓ ਨੁਕਸਾਨ ਕੀਤਾ ਹੈ ਅਤੇ ਕਰੋੜਾਂ ਰੁਪੈ ਦੇ ਕਥਿਤ ਘਪਲੇ ਕਰਕੇ ਪੰਜਾਬ ਦੀ ਆਰਥਿਕਤਾ ਨੁੰ ਢਾਅ ਲਾਈ ਹੈ। ਉਨਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਪੰਜਾਬ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸਦੀ ਪਹਿਲੀ ਲੜੀ ਤਹਿਤ ਸ਼ਹਿਰੀ ਅਵਾਸ ਯੋਜਨਾ ਤਹਿਤ ਬੇਘਰਿਆਂ ਨੂੰ ਮਕਾਨ ਦੇਣ, ਰੁਜਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੁਜਗਾਰ ਦੇਣ ਸਮੇਤ ਕਿਸਾਨਾਂ ਦੀ ਕਰਜਾ ਮੁਆਫੀ ਸ਼ਾਮਲ ਹਨ।
ਇਸ ਮੌਕੇ ਮੁਨੀਸ਼ ਗਰਗ, ਇੰਦਰਜਤ ਸਿੰਘ, ਵੀਰਪ੍ਰਤਾਪ ਸਿੰਘ ਕਾਕਾ ਤੂਰ, ਇੰਦਰਪਾਲ ਸਿੰਘ ਗੋਲਡੀ, ਅੱਛਰਾ ਸਿੰਘ ਭਲਵਾਨ, ਚਮਕੌਰ ਸਿੰਘ ਕੁੰਬੜਵਾਲ, ਕੁਲਦੀਪ ਨੱਤ, ਗੁਰਪਿਆਰ ਸਿੰਘ ਧੂਰਾ, ਸਰਪੰਚ ਰਣਜੀਤ ਸਿੰਘ ਕਾਕਾ, ਹਰਦੀਪ ਸਿੰਘ ਦੋਲਤਪੁਰ, ਜਗਤਾਰ ਸਿੰਘ ਤਾਰਾ ਬੇਨੜਾ, ਮਿੱਠੂ ਲੱਡਾ, ਮੁਨੀਸ਼ ਧੂਰੀ, ਮਾਣਾ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ’ਚ ਭੁਵਨੇਸ਼ ਕੁਮਾਰ ਐਸ.ਡੀ.ਓ ਅਤੇ ਹਰਚਰਨ ਸਿੰਘ ਸਹਾਇਕ ਇੰਜੀਨੀਅਰ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media