Wednesday, March 25, 2026

ਯੁਵਾ ਤੇ ਸਮਾਜ ਸੇਵਾ ਯੂਥ ਕਲੱਬਾਂ ਤੋਂ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵਲੋਂ ਅੱਜ ਇਕ ਯੂਥ PPN1109201712ਕਲੱਬਾਂ ਦੇ ਨੁਮਾਇੰਦਿਆਂ ਅਤੇ ਐਨ. ਵਾਈ.ਵੀ ਵਲੰਟੀਅਰਾਂ ਦੀ ਇਕ ਮੀਟਿੰਗ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਅੱਜ ਇਸ ਮੀਟਿੰਗ ਵਿੱਚ ਯੂਥ ਕਲੱਬਾਂ ਦੇ ਨੁਮਾਇੰਦਿਆਂ ਅਤੇ ਐਨ.ਵਾਈ.ਵੀ ਵਲੰਟੀਅਰਾਂ ਨੇ ਭਾਗ ਲਿਆ।ਇਸ ਮੀਟਿੰਗ ਵਿੱਚ ਵਲੰਟਰੀ ਅਤੇ ਨਿਸ਼ਕਾਮ ਸੇਵਾ ਭਾਵ ਨਾਲ ਯੂਥ ਕਲੱਬਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਉਪਰੰਤ ਇਕ ਪ੍ਰਭਾਵਸ਼ਾਲੀ ਯੂਥ ਕਲੱਬਾਂ ਦੀ ਵਲੰਟਰੀ ਲਹਿਰ ਤੇ ਵਿਚਾਰਾਂ ਕੀਤੀਆਂ ਗਈਆਂ।
ਇਸ ਮੀਟਿੰਂਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਮਸਨ ਮਸੀਹ ਜੀ ਨੇ ਕਿਹਾ ਕਿ ਪਿੰਡਾਂ ਵਿੱਚ ਯੁਵਾ ਅਤੇ ਸਮਾਜ ਸੇਵਾ ਗਤੀਵਿਧੀਆਂ ਦੀਆਂ ਵਲੰਟਰੀ ਅਤੇ ਨਿਸ਼ਕਾਮ ਸੇਵਾਵਾਂ ਨੂੰ ਯੁਵਾ ਅਤੇ ਸਮਾਜ ਸੇਵਾ ਖੇਤਰ ਵਿੱਚ ਹੋਰ ਵੀ ਪ੍ਰੋਸਾਹਿਤ ਕਰਨ ਲਈ ਜਿਨਾਂ੍ਹ ਕਲੱਬਾਂ ਨੇ ਮਿਤੀ 01.04.2016 ਤੋਂ ਲੈ ਕੇ 31.3.2017 ਤੱਕ ਸਿਹਤ ਅਤੇ ਪਰਿਵਾਰ ਕਲਿਆਣ, ਵਾਤਾਵਰਣ ਸਾਂਭ-ਸੰਭਾਲ, ਕੌਸ਼ਲ ਵਿਕਾਸ, ਸਾਖਰਤਾ, ਮਹਿਲਾ ਸਸ਼ਕਤੀਕਰਨ, ਖੇਡਾਂ, ਸਾਹਸਿਕ ਗਤੀਵਿਧੀਆਂ, ਸਮੁਦਾਇਕ ਵਿਕਾਸ ਗਤੀਵਿਧੀਆਂ, ਸਵੈ ਰੁਜ਼ਗਾਰ, ਕੌਮੀ ਦਿਹਾੜਿਆਂ ਦਾ ਆਯੋਜਨ, ਸਮਾਜਿਕ ਬੁਰਾਈਆਂ ਦਾ ਖਾਤਮਾ, ਯੁਵਾ ਕੈਂਪਾ ਦਾ ਆਯੋਜਨ, ਸਵੱਛ ਭਾਰਤ ਮਿਸ਼ਨ ਅਤੇ ਹੋਰ ਸਮਾਜ ਸੇਵਾ ਅਤੇ ਯੁਵਾ ਵਿਕਾਸ ਗਤੀਵਿਧੀਆਂ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਯੂਥ ਕਲੱਬਾਂ ਆਪਣੀਆਂ ਅਰਜੀਆਂ ਦਫਤਰ ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ ਵਿੱਚ ਮਿਤੀ 18.09.2017 ਤੱਕ ਭੇਜ ਸਕਦੀਆਂ ਹਨ।ਅਰਜੀ ਫਾਰਮ ਦਫਤਰ ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ ਤੋਂ ਅਤੇ ਵੈਬਸਾਈਟ ਾਾਾ.ਨੇਕਸ.ੋਰਗ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਮਸੀਹ ਨੇ ਦੱਸਿਆ ਕਿ ਜ਼ਿਲਾ ਪੱਧਰੀ ਸਰਵੋਤਮ ਯੂਥ ਕਲੱਬ ਪੁਰਸਕਾਰ ਦੀ ਰਾਸ਼ੀ 25000 ਰੁਪਏ, ਰਾਜ ਪੱਧਰੀ ਸਰਵੋਤਮ ਪੁਰਸਕਾਰ ਦੀ ਰਾਸ਼ੀ 100000 ਰੁਪਏ, ਕੌਮੀ ਪੱਧਰੀ ਦੇ ਤਿੰਨ ਸਰਵੋਤਮ ਪੁਰਸਕਾਰਾਂ ਦੀ ਰਾਸ਼ੀ 500000 ਰੁਪਏ, 300000 ਰੁਪਏ,200000 ਰੁਪਏ ਹੋਵੇਗੀ।ਇਸ ਮੀਟਿੰਂਗ ਵਿੱਚ ਮੈਡਮ ਸੰਦੀਪ ਕੌਰ, ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ, ਔਮਿਤ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦਾਸ, ਅਨਿਲ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply