ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਸਾਲ 2017-18 ਦੌਰਾਨ ਜਿਲ੍ਹਾ ਪੱਧਰੀ ਸਪੋਰਟਸ
ਕੰਪੀਟੀਸ਼ਨ (ਲੜਕੇ-ਲੜਕੀਆਂ) ਅੰਡਰ 17 ਉਮਰ ਵਰਗ ਮਿਤੀ 16 ਸਤੰਬਰ ਤੋਂ 17 ਸਤੰਬਰ, 2017 ਤੱਕ ਆਯੋਜਿਤ ਕੀਤੇ ਜਾਣਗੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਅਤੇ ਕੰਪੀਟੀਸ਼ਨ ਦਾ ਸ਼ੈਡਿਊਲ ਜਾਰੀ ਕਰਦਿਆ ਜਿਲ੍ਹਾ ਸਪੋਰਟਸ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਅੰਡਰ 17 ਸਾਲ ਉਮਰ ਵਰਗ ਲੜਕੇ/ਲੜਕਿਆ ਦੇ ਗੇਮ ਫੁੱਟਬਾਲ, ਹੈਂਡਬਾਲ, ਵਾਲੀਬਾਲ, ਕਬੱਡੀ, ਐਥਲੈਟਿਕਸ ਮੁਕਾਬਲੇ ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਅੰਮਿ੍ਤਸਰ, ਕੁਸ਼ਤੀ ਲੜਕੇ-ਲੜਕੀਆਂ ਗੋਲਬਾਗ ਕੁਸ਼ਤੀ ਸਟੇਡੀਅਮ ਅੰਮਿ੍ਰਤਸਰ, ਹਾਕੀ ਲੜਕੇ-ਲੜਕੀਆ ਜੀ.ਐਨ.ਡੀ.ਯੂ, ਅੰਮਿ੍ਤਸਰ ਅਤੇ ਬਾਸਕਟਬਾਲ ਲੜਕੇ/ਲੜਕੀਆਂ ਦੇ ਮੁਕਾਬਲੇ ਬਾਸਕਟਬਾਲ ਕੋਰਟ ਕੰਪਨੀ ਬਾਗ ਅੰਮਿ੍ਤਸਰ ਵਿਖੇ ਵਿਖੇ ਆਯੋਜਿਤ ਕੀਤੇ ਜਾਣਗੇ।ਟੂਰਨਾਮੈਂਟ ਵਿੱਚ ਪਹਿਲਾ, ਦੂਜਾ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ।ਉਹਨਾ ਅੱਗੇ ਦੱਸਿਆ ਦੋ ਦਿਨਾ ਜਿਲ੍ਹਾ ਪੱਧਰੀ ਇਹਨਾਂ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਲੋੜੀਂਦੀ ਯੋਗਤਾ `ਚ
1) ਖਿਡਾਰੀ ਦੀ ਜਨਮ ਮਿਤੀ: 01-01-2001 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਅਤੇ ਜਨਮ ਮਿਤੀ: ਦੇ ਸਬੂਤ ਵਜੋ ਅਸਲ ਸਰਟੀਫਿਕੇਟ ਅਤੇ ਤਸਦੀਕਸ਼ੁਦਾ ਕਾਪੀ ਪੇਸ਼ ਕਰਨਗੇ।
2) ਖਿਡਾਰੀ ਆਪਣੇ ਸਕੂਲ ਮੁੱਖੀ ਤੋਂ ਰਜਿਸਟ੍ਰੇਸ਼ਨ ਸਮੇਤ ਸਕੂਲ ਮੁੱਖੀ ਦੀ ਮੋਹਰ ਪੇਸ਼ ਕਰਨਗੇ।
3) ਕਿਸੇ ਪਿੰਡ ਦੇ ਪੰਚਾਇਤ ਦਾ ਨਿਵਾਸੀ, ਹਾਲਾਂਕਿ ਉਹ ਪਿੰਡ ਵਿੱਚ ਨਹੀਂ ਰਹਿ ਸਕਦਾ, ਪਰ ਸਬੰਧਤ ਬਲਾਕ/ਜਿਲ੍ਹਾ/ ਰਾਜ ਵਿੱਚ ਰਹਿਣ ਵਾਲਾ ਉਸ ਪਿੰਡ ਦੀ ਤਰਫੋਂ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਹੋਵੇ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media