ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਟ੍ਰੈਫਿਕ ਐਜੂਕੇਸ਼ਨ ਸੈਲ ਪਠਾਨਕੋਟ ਵਲੋਂ ਬਜੀਰ ਕੌਰ ਸਨਾਤਨ ਧਰਮ ਗਲਰਜ਼ ਹਾਈ ਸਕੂਲ ਪਠਾਨਕੋਟ ਵਿਖੇ ਇੰਚਾਰਜ ਏ.ਐਸ.ਆਈ ਦੇਵ ਰਾਜ ਦੀ ਪ੍ਰਧਾਨਗੀ ਹੇਠ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਏ.ਐਸ.ਆਈ ਦੇਵ ਰਾਜ ਨੇ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਏ.ਐਸ.ਆਈ ਦੇਵ ਰਾਜ ਨੇ ਦੱਸਿਆ ਕਿ ਐਸ.ਐਸ.ਪੀ ਪਠਾਨਕੋਟ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਟ੍ਰੈਫਿਕ ਸੈਮੀਨਾਰ ਲਗਾ ਕੇ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਕੇ ਸੜਕ ਦੂਰਘਟਨਾਵਾਂ ਤੋਂ ਬਚਾਇਆ ਜਾ ਸਕੇ।ਇਸ ਮੌਕੇ ਪਿ੍ਰੰਸੀਪਲ ਸ਼੍ਰੀਮਤੀ ਜ਼ੋਤੀ ਓਹਰੀ, ਹੈਡ ਕਾਂਸਟੇਬਲ ਨਰਿੰਦਰ ਕੁਮਾਰ, ਸਮਾਜ ਸੇਵਕ ਅੰਕੁਰ ਬੇਦੀ, ਨੀਲਿਮਾ ਖੁੱਲਰ, ਸ਼ੀਤਲ, ਸ਼ਿਵਾਨੀ, ਮੋਨਿਕਾ, ਨੇਹਾ ਆਦਿ ਮੌਜੂਦਾ ਸਨ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media