ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਸੈਨਗੜ ਸਥਿਤ ਡੈਫੋਡਿਲਜ਼ ਪਬਲਿਕ ਸਕੂਲ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਟ੍ਰੈਫਿਕ ਨਿਯਮਾਂ ਤੋਂ ਵਿਦਿਆਰਥੀਆ ਨੂੰ ਜਾਣੂ ਕਰਵਾਉਣ ਲਈ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਦੇਵਰਾਜ ਅਤੇ ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ।ਇਸ ਮੋਕੇ ਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਸ਼੍ਰੀ ਦੇਵਰਾਜ ਨੇ ਕਿਹਾ ਕਿ ਸਾਨੂੰ ਸਾਰੇਆਂ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਅੰਤ ਵਿੱਚ ਪਿ੍ਰੰਸੀਪਲ ਸੋਨੀਆਂ ਮਹਾਜਨ ਨੇ ਸੈਮੀਨਾਰ ਲਗਾਉਣ ’ਤੇ ਟ੍ਰੈਫਿਕ ਐਜੂਕੇਸ਼ਨ ਸੈਲ ਦਾ ਧੰਨਵਾਦ ਕੀਤਾ।ਇਸ ਮੌਕੇ ’ਤੇ ਸਮਾਜ ਸੇਵਕ ਅੰਕੁਰ ਵੇਦੀ, ਪੁਨੀਤ, ਸਵੀਨਾ, ਨਿੱਧੀ, ਜ਼ੋਤੀ, ਸ਼ਿਬਾਂਕੂ ਮਹਾਜਨ, ਨਿਰਮਲ ਗੁਪਤਾ, ਸੰਜੀਵ ਗੁਪਤਾ, ਜਨਕ ਰਾਜ ਗੁਪਤਾ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media