ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪਿ੍ਰੰਸੀਪਲ ਦਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੀ.ਟੀ.ਏ ਕਮੇਟੀ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਤੇ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਵਿੱਚ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਜਿਸ ਦੌਰਾਨ ਸਕੂਲ ਦੀ ਦੂਸਰੀ ਮੰਜ਼ਿਲ ਤੇ ਬਣਾਏ ਗਏ ਸਾਰੇ ਕਮਰਿਆਂ ਨੂੰ ਕਲੀ ਤੇ ਰੰਗ-ਰੋਗਨ, ਰਿਪੇਅਰ ਕਰਵਾਉਣ ਤੋਂ ਇਲਾਵਾ ਸਕੂਲ ਦੇ ਵਿਹੜੇ ਅਤੇ ਗਰਾਂਊਡ ਵਿੱਚ ਮੀਂਹ ਦੌਰਾਨ ਖੜਦੇ ਪਾਣੀ ਨੂੰ ਦੇਖਦੇ ਹੋਏ, ਇਸਨੂੰ ਉੱਚਾ ਕਰਨ ਆਦਿ ਸਬੰਧੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਮਤਾ ਪਾਇਆ ਗਿਆ। ਇਸ ਮਤੇ ਤੋਂ ਇਲਾਵਾ ਪੀ.ਟੀ.ਏ ਕਮੇਟੀ ਵੱਲੋਂ ਅਸਾਮੀਆਂ ਦੀ ਘਾਟ ਅਤੇ ਖਾਲੀ ਹੋਣ ਕਾਰਨ ਸਕੂਲ ਦਾ ਪ੍ਰਬੰਧ ਚਲਾਉਣ ਲਈ ਵਿਦਿਆਰਥੀਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਟੀ.ਏ ਫੰਡ ਵਿੱਚੋਂ ਰੱਖੇ ਗਏ ਅਧਿਆਪਕਾਂ ਨੂੰ ਜਾਰੀ ਰੱਖਣ ਦੀ ਸਰਬਸੰਮਤੀ ਨਾਲ ਪ੍ਰਵਾਨਗੀ ਵੀ ਦਿੱਤੀ ਗਈ।ਪਿ੍ਰੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਵੀਂ ਬਣੀ ਪੀ.ਟੀ.ਏ ਕਮੇਟੀ ਵੱਲੋਂ ਸਕੂਲ ਦੇ ਵਿਕਾਸ ਪ੍ਰਤੀ ਬੜਾ ਹੀ ਉਤਸ਼ਾਹ ਦਿਖਾਉਂਦੇ ਹੋਏ ਸਕੂਲ ਲਈ ਹਰ ਪੱਖੋਂ ਪੂਰਨ ਸਹਿਯੋਗ ਦੇਣ ਲਈ ਬਚਨਬੱਧਤਾ ਵੀ ਦਰਸਾਈ ਗਈ। ਇਸ ਮੌਕੇ ਪੀ.ਟੀ.ਏ. ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਪ੍ਰੋ: ਅਮਰਨਾਥ ਤਾਗਰਾ, ਸੰਜੀਵ ਕੁਮਾਰ ‘ਦੂਆ’ (ਐਮ.ਸੀ), ਬੰਤ ਸਿੰਘ, ਕਮਲਜੀਤ (ਸਾਰੇ ਪੀ.ਟੀ.ਏ ਮੈਂਬਰਜ਼), ਲੈਕਚਰਾਰ ਬਲਰਾਜ ਸਿੰਘ, ਜਤਿੰਦਰ ਕੁਮਾਰ, ਹਰੀ ਚੰਦ ਵਰਮਾ, ਰਾਜੀਵ ਰਤਨ (ਫੰਡ ਇੰਚਾਰਜ਼), ਗੁਰਮੀਤ ਸਿੰਘ, ਵਿਨੋਦ ਰਾਵਲ, ਧਰਮਪਾਲ ਸਿੰਘ, ਪਵਨ ਕੁਮਾਰ ਅਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media