Thursday, August 13, 2026

ਸਫਾਈ ਕਰਮਚਾਰੀਆਂ ਤੇ ਨਗਰ ਕੌਂਸਲ ਦਰਮਿਆਨ ਸਮਝੌਤਾ- ਚੌਂਕ ਜਾਮ ਦਾ ਫੈਸਲਾ ਵਾਪਸ

PPN1109201721ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ ਸਫਾਈ ਕਰਮਚਾਰੀਆਂ  ਵਿੱਚੋਂ 5 ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਲਗਾਇਆ ਰੋਸ ਧਰਨਾ 48ਵੇਂ ਦਿਨ ਨਗਰ ਕੌਂਸਲ ਸਮਰਾਲਾ ਨਾਲ ਸਮਝੌਤੇ ਮਗਰੋਂ ਅੱਜ ਸਮਾਪਤ ਹੋ ਗਿਆ।ਚੇਅਰਮੈਨ ਪਵਨ ਮੱਟੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ 11 ਸਤੰਬਰ ਭਾਵ ਅੱਜ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਮਰਾਲਾ ਦਾ ਮੁੱਖ ਚੌਂਕ ਜਾਮ ਕਰਨ ਦਾ ਸੱਦਾ ਦਿੱਤਾ ਸੀ। ਜਦੋਂ ਅੱਜ ਸਵੇਰੇ ਨਗਰ ਕੌਂਸਲ ਦਫਤਰ ਸਮਰਾਲਾ ਵਿਖੇ ਧਰਨਾ ਸ਼ੁਰੂ ਕੀਤਾ ਗਿਆ ਸਫਾਈ ਕਰਮਚਾਰੀਆਂ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਕੁਮਾਰ, ਸਫਾਈ ਸੇਵਕ ਯੂਨੀਅਨ ਦੇ ਸਕੱਤਰ ਸ਼ਿਵ ਕੁਮਾਰ ਕੁਰਾਲੀ, ਬਹਾਦਰ ਸਿੰਘ ਜਨਰਲ ਸਕੱਤਰ ਪੰਜਾਬ ਸੁਬਰਡੀਨੇਟ ਸਰਵਿਸ ਫੈਡਰੇਸ਼ਨ, ਸ਼ੀਤਲ ਦਿਰਾਵੜ ਫਿਲੌਰ, ਕੁਲਦੀਪ ਕਾਂਗੜਾ, ਅਸ਼ੋਕ ਸਾਰਵਾ, ਹਰੀਦਾਸ ਫਰੀਦਕੋਟ ਸਮਰਾਲਾ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ। ਧਰਨੇ ਦੀ ਹਾਲਤ ਦੇਖਦੇ ਹੋਏ ਮੌਕੇ ਥਾਣਾ ਸਮਰਾਲਾ ਦੇ ਡੀ.ਐਸ.ਪੀ ਗੁਰਿੰਦਰਪਾਲ ਸਿੰਘ ਥਾਣਾ ਮੁੱਖੀ ਸੰਜੇ ਕੁਮਾਰ ਅਤੇ ਮਾਛੀਵਾੜਾ ਥਾਣਾ ਮੁਖੀ ਭੁਪਿੰਦਰ ਸਿੰਘ ਪੁੱਜ ਗਏ। ਉਨਾਂ ਨੇ ਸਫਾਈ ਕਰਮਚਾਰੀਆਂ ਦੇ ਨੇਤਾਵਾਂ ਨੂੰ ਫੌਰਨ ਤੌਰ ਤੇ ਨਗਰ ਕੌਂਸਲ ਦੇ ਦਫਤਰ ਵਿਖੇ ਗੱਲਬਾਤ ਲਈ ਬੁਲਾਇਆ।
ਗੱਲਬਾਤ ਮੌਕੇ ਨਗਰ ਕੌਂੋਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ ਤੋਂ ਇਲਾਵਾ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਹਾਜਰ ਸਨ। ਉਨਾਂ ਸਮਝੌਤੇ ਦੌਰਾਨ ਇਹ ਮੰਨਿਆ ਕਿ ਆਉਂਦੇ ਸੋਮਵਾਰ ਨੂੰ ਇੱਕ ਵਿਸ਼ੇਸ਼ ਮੀਟਿੰਗ ਸੱਦ ਕੇ ਹਟਾਏ ਕਰਮਚਾਰੀ ਦੇ ਹੱਕ ਵਿੱਚ ਮਤਾ ਪਾ ਕੇ ਫੌਰਨ ਤੌਰ ਤੇ ਰੱਖ ਲਿਆ ਜਾਵੇਗਾ ਇਸ `ਤੇ ਸਫਾਈ ਯੂੂਨੀਅਨ  ਚੇਅਰਮੈਨ ਪਵਨ ਮੱਟੂ ਨੇ ਧਰਨੇ ਦੀ ਸਮਾਪਤੀ ਕਰਦੇ ਹੋਏ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਪ੍ਰਧਾਨ, ਡੀ. ਐਸ. ਪੀ. ਸਮਰਾਲਾ, ਐਸ.ਐਚ.ਓ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦਾ ਧੰਨਵਾਦ ਕੀਤਾ ਗਿਆ।ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸ਼ੰਕਰ ਕਲਿਆਣ ਵਾਈਸ ਚੇਅਰਮੈਨ, ਪ੍ਰਧਾਨ ਚਮਨ ਲਾਲ ਮੱਟੂ, ਜਨਰਲ ਸਕੱਤਰ ਸੁਰਿੰਦਰ ਕੁਮਾਰ, ਪ੍ਰੈੱਸ ਸਕੱਤਰ ਹਰਚੰਦ ਲਾਲ, ਪਵਨ ਸ਼ਰਮਾ ਲੁਧਿਆਣਾ, ਸੁਨੀਲ ਕੁਮਾਰ ਲੁਧਿਆਣਾ, ਜੀਤਾ ਲੁਧਿਆਣਾ ਤੋਂ ਇਲਾਵਾ ਜਸਪਾਲ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਬੱਬੁੂ, ਜਸਵਿੰਦਰ ਸਿੰਘ ਕਾਲਾ, ਭਰਤ ਗੋਇਲ, ਜਸਵਿੰਦਰ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਰੁਪਿੰਦਰ ਸਿੰਘ, ਸੁਭਾਸ਼ ਚੰਦਰ, ਦਰਸ਼ਨ, ਜਸਵਿੰਦਰ ਸਿੰਘ, ਲਾਲੀ ਟੇਲਰ, ਸੁਖਰਾਮ, ਚਮਕੌਰ ਆਟੋ, ਗੋਲੂ, ਹਰਜੀਤ ਸਿੰਘ, ਜਗਜੀਤ ਸਿੰਘ, ਦਰਸ਼ਨਾ ਦੇਵੀ, ਜਸਵੀਰ ਕੌਰ, ਰਾਣੀ, ਹੁਸ਼ਿਆਰ ਸਿੰਘ, ਹੈਪੀ, ਮਨੀ, ਵੀਰੂ  ਆਦਿ ਨੇ ਸ਼ਮੂਲੀਅਤ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply