Tuesday, June 16, 2026

ਗੁਪਤਾ ਹਸਪਤਾਲ ਵਲੋਂ ਮੁਫ਼ਤ ਸਾਇਕੇਟਰੀ ਕੈਂਪ ਅੱਜ

ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਪਵਾਰ ਰੋਡ ਸਥਿਤ ਗੁਪਤਾ ਹਸਪਤਾਲ ਵਲੋਂ ਅੱਜ hospitalਮੁਫ਼ਤ ਸਾਈਕੇਟਰੀ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜਿਸ ਵਿਚ ਐਮ.ਡੀ ਸਾਇਕੇਟਰੀ ਡਾ. ਅਮਿਤ ਗੁਪਤਾ ਵਿਸ਼ੇਸ਼ ਤੌਰ ਤੇ ਮਰੀਜਾਂ ਦੀ ਜਾਂਚ ਕਰਨਗੇ।ਇਸ ਮੌਕੇ ਮਰੀਜਾਂ ਦੇ ਸਿਰ ਦਰਦ, ਮਿਰਗੀ, ਬੇਹੋਸ਼ੀ, ਦੰਦਲ ਪੈਣ ਦਾ ਇਲਾਜ, ਉਦਾਸੀ, ਬੇਚੈਨੀ, ਪਾਗਲਪਨ ਦਾ ਇਲਾਜ, ਨੀਂਦ ਸੰਬੰਧੀ ਰੋਗ, ਵਹਿਮ, ਡਰ ਆਦਿ ਦਾ ਇਲਾਜ, ਸੈਕਸ ਸੰਬੰਧੀ ਇਲਾਜ, ਮਾਨਸਿਕ ਰੋਗਾਂ ਅਤੇ ਦੌਰਾ ਪੈਣਾ, ਗੋਲੀਆਂ, ਚਿੱਟਾ, ਅਫੀਮ, ਸ਼ਰਾਬ ਅਤੇ ਭੁੱਕੀ ਆਦਿ ਹਰ ਪ੍ਰਕਾਰ ਦੇ ਇਲਾਜ ਸੰਬੰਧੀ ਵਿਸੇਸ਼ ਡਾਕਟਰੀ ਸਲਾਹ ਦਿੱਤੀ ਜਾਵੇਗੀ, ਉਥੇ ਹੀ ਮਰੀਜਾਂ ਦੇ ਦਿਮਾਗ ਦੀ ਈ.ਈ.ਜੀ ਮਸ਼ੀਨ ਨਾਲ ਜਾਂਚ ਕੀਤੀ ਜਾਵੇਗੀ।ਇਦੇ ਇਲਾਵਾ ਡਾਕਟਰੀ ਸਲਾਹ ਦੇ ਨਾਲ ਜਾਂਚ ਮੁਫਤ ਕੀਤੀ ਜਾਵੇਗੀ। ਕੈਂਪ ਵਿੱਚ ਪੁਜਣ ਵਾਲੇ ਮਰੀਜਾਂ ਨੂੰ ਲੈਬ ਟੈਸਟਾਂ ਤੇ ਦੀਵਾਈ ਆਦਿ ਖਰਚ `ਤੇ ਵੀ ਵਿਸ਼ੇਸ਼ ਛੂਟ ਮਿਲੇਗੀ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply