ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਪਵਾਰ ਰੋਡ ਸਥਿਤ ਗੁਪਤਾ ਹਸਪਤਾਲ ਵਲੋਂ ਅੱਜ
ਮੁਫ਼ਤ ਸਾਈਕੇਟਰੀ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜਿਸ ਵਿਚ ਐਮ.ਡੀ ਸਾਇਕੇਟਰੀ ਡਾ. ਅਮਿਤ ਗੁਪਤਾ ਵਿਸ਼ੇਸ਼ ਤੌਰ ਤੇ ਮਰੀਜਾਂ ਦੀ ਜਾਂਚ ਕਰਨਗੇ।ਇਸ ਮੌਕੇ ਮਰੀਜਾਂ ਦੇ ਸਿਰ ਦਰਦ, ਮਿਰਗੀ, ਬੇਹੋਸ਼ੀ, ਦੰਦਲ ਪੈਣ ਦਾ ਇਲਾਜ, ਉਦਾਸੀ, ਬੇਚੈਨੀ, ਪਾਗਲਪਨ ਦਾ ਇਲਾਜ, ਨੀਂਦ ਸੰਬੰਧੀ ਰੋਗ, ਵਹਿਮ, ਡਰ ਆਦਿ ਦਾ ਇਲਾਜ, ਸੈਕਸ ਸੰਬੰਧੀ ਇਲਾਜ, ਮਾਨਸਿਕ ਰੋਗਾਂ ਅਤੇ ਦੌਰਾ ਪੈਣਾ, ਗੋਲੀਆਂ, ਚਿੱਟਾ, ਅਫੀਮ, ਸ਼ਰਾਬ ਅਤੇ ਭੁੱਕੀ ਆਦਿ ਹਰ ਪ੍ਰਕਾਰ ਦੇ ਇਲਾਜ ਸੰਬੰਧੀ ਵਿਸੇਸ਼ ਡਾਕਟਰੀ ਸਲਾਹ ਦਿੱਤੀ ਜਾਵੇਗੀ, ਉਥੇ ਹੀ ਮਰੀਜਾਂ ਦੇ ਦਿਮਾਗ ਦੀ ਈ.ਈ.ਜੀ ਮਸ਼ੀਨ ਨਾਲ ਜਾਂਚ ਕੀਤੀ ਜਾਵੇਗੀ।ਇਦੇ ਇਲਾਵਾ ਡਾਕਟਰੀ ਸਲਾਹ ਦੇ ਨਾਲ ਜਾਂਚ ਮੁਫਤ ਕੀਤੀ ਜਾਵੇਗੀ। ਕੈਂਪ ਵਿੱਚ ਪੁਜਣ ਵਾਲੇ ਮਰੀਜਾਂ ਨੂੰ ਲੈਬ ਟੈਸਟਾਂ ਤੇ ਦੀਵਾਈ ਆਦਿ ਖਰਚ `ਤੇ ਵੀ ਵਿਸ਼ੇਸ਼ ਛੂਟ ਮਿਲੇਗੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media