ਚੰਡੀਗੜ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਆਪਣਾ 71ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਸਮੇਤ ਚੰਡੀਗੜ ਦੇ ਸੈਕਟਰ 17 ਸਥਿਤ ਮੁੱਖ ਖੇਤਰੀ ਦਫ਼ਤਰ ਅਤੇ ਸ਼ਹਿਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।
ਓਰੀਐਂਟਲ ਇੰਸ਼ੋਰੈਸ਼ ਕੰਪਨੀ ਦੀ ਸੈਕਟਰ 30-ਸੀ ਸਥਿਤ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਦੀ ਯੋਗ ਅਗਵਾਈ ’ਚ ਸਮੂਹ ਸਟਾਫ਼ ਅਤੇ ਇੰਸ਼ੋਰੈਂਸ ਐਡਵਾਈਜ਼ਰਾਂ ਦੀ ਹਾਜ਼ਰੀ ਵਿਚ ਖੇਤਰੀ ਦਫ਼ਤਰ ਚੰਡੀਗੜ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚਣ ਉਤੇ ਡਿਪਟੀ ਮੈਨੇਜਰ ਮਾਰਕੀਟਿੰਗ ਪੁਸ਼ਪਿੰਦਰ ਸਿੰਘ ਭਾਟੀਆ, ਹੈਲਥ ਮੈਨੇਜਰ ਬਲਵਿੰਦਰ ਸਿੰਘ ਧੀਮਾਨ ਸਮੇਤ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ।ਉਹਨਾਂ ਨੇ ਬਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਅਤੇ ਸਮੂਹ ਸਟਾਫ਼ ਤੇ ਏਜੰਟਾਂ ਦੀ ਹਾਜ਼ਰੀ ਵਿਚ ਕੇਕ ਕੱਟ ਕੇ ਸਭ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ।ਇਸ ਮੌਕੇ ਬ੍ਰਾਂਚ ਵਲੋਂ ਪੂਰੀ ਮਾਰਕੀਟ ਵਿਚ ਲੱਡੂ ਵੰਡੇ ਗਏ ਅਤੇ ਸਭ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।
ਡਿਪਟੀ ਮੈਨੇਜਰ ਮਾਰਕੀਟਿੰਗ ਪੁਸ਼ਪਿੰਦਰ ਸਿੰਘ ਭਾਟੀਆ ਅਤੇ ਹੈਲਥ ਮੈਨੇਜਰ ਬਲਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੰਪਨੀ ਨੇ ਸਮੂਹ ਸਟਾਫ਼ ਅਤੇ ਏਜੰਟਾਂ ਦੀ ਸਹਾਇਤਾ ਨਾਲ ਇੰਨਾ ਲੰਮਾ ਪੈਂਡਾ ਤੈਅ ਕੀਤਾ ਹੈ ਕਿ ਅੱਜ ਦੇਸ਼ ਦੀਆਂ ਮੋਹਰੀ ਕੰਪਨੀਆਂ ਵਿਚ ਆਪਣਾ ਨਾਮ ਸ਼ੁਮਾਰ ਕਰ ਲਿਆ ਹੈ। ਉਹਨਾਂ ਨੇ ਬਰਾਂਚ ਦੀ ਸਮੂਹ ਟੀਮ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ `ੁਤੇ ਵਧਾਈ ਦਿੱਤੀ।ਉਹਨਾਂ ਆਸ ਪ੍ਰਗਟਾਈ ਕਿ ਇਹ ਬਰਾਂਚ ਭਵਿੱਖ ਵਿਚ ਹੋਰ ਮਿਹਨਤ ਨਾਲ ਨਵੇਂ ਦਿਸਹੱਦੇ ਕਾਇਮ ਕਰੇਗੀ।
ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਨੇ ਖੇਤਰੀ ਦਫ਼ਤਰ ਤੋਂ ਪੁੱਜੀ ਟੀਮ ਤੇ ਹੋਰਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਕੰਪਨੀ ਦੇ ਬਿਜਨਸ ਨੂੰ ਹੋਰ ਹੋਰ ਉਚਾਈਆਂ ਤੱਕ ਲੈ ਕੇ ਜਾਣ ਦਾ ਪ੍ਰਣ ਕੀਤਾ।ਇਸ ਮੌਕੇ ਏਜੰਸੀ ਮੈਨੇਜਰ ਅਵਤਾਰ ਸਿੰਘ, ਮਾਰਕੀਟਿੰਗ ਮੈਨੇਜਰ ਮਨਜੀਤ ਸਿੰਘ, ਅਸਿਸਟੈਂਟ ਮੈਨੇਜਰ ਅਰੋੜਾ ਸਾਹਿਬ, ਟੀ.ਕੇ ਮੁਨਸ਼ੀ, ਅਮਨਦੀਪ ਸਿੰਘ, ਅਵਤਾਰ ਸਿੰਘ ਕੈਸ਼ੀਅਰ, ਪਵਨ ਕੁਮਾਰ, ਮੈਡਮ ਸੁਲੇਖਾ, ਤਰਸੇਮ ਕੁਮਾਰ, ਸੁਭਾਸ਼ ਤੋਂ ਇਲਾਵਾ ਇੰਸ਼ੋਰੈਂਸ ਐਡਵਾਈਜ਼ਰ ਮਦਨ ਗੌਤਮ, ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਪਨਵਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media