Monday, August 10, 2026

‘ਕਲਮਾਂ ਵਾਲ਼ਿਓਂ’ ਨੂੰ ਮਿਲੇ ਪਿਆਰ ਨੇ ਜੋਸ਼ ਅਤੇ ਹੌਸਲਾ ਦਿੱਤਾ- ਗਾਇਕ ਹਰਮਿੰਦਰ ਭੱਟ

PPN1209201710ਸੰਦੌੜ, 12 ਸਤੰਬਰ (ਪੰਜਾਬ ਪੋਸਟ- ਭੱਟ) – ਲੱਚਰਤਾ ਪਰੋਸਣ ਵਾਲੇ ਪੰਜਾਬੀ ਗਾਇਕਾਂ ਵੱਲੋਂ ਇਹ ਕਹਿਣਾ ਕਿ ਸਾਫ਼ ਸੁਥਰੀ ਗਾਇਕੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੇ ਗਾਇਕ ਵੱਲੋਂ ਪੇਸ਼ ਕੀਤੀਆਂ ਵੀਡੀਓ ਫ਼ੇਲ ਸਾਬਤ ਹੋ ਜਾਂਦੀਆਂ ਹਨ, ਪਰ ਇਹ ਸਰਾਸਰ ਝੂਠ ਹੈ ਕਿਉਕਿ ਗੁਰੂ ਸਹਿਬਾਨਾਂ ਦੀ ਚਰਨਛੋਹ ਪੰਜਾਬ ਦੀ ਪਵਿੱਤਰ ਧਰਤੀ ‘ਤੇ ਰਹਿ ਰਹੇ ਪੰਜਾਬ ਦੇ ਲੋਕ ਹਮੇਸ਼ਾਂ, ਚੰਗਾ ਸੁਣਨਾ ਅਤੇ ਪੜਨਾ ਪਸੰਦ ਕਰਦੇ ਹਨ, ਜੋ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਗਾਇਕਾਂ ਵੱਲੋਂ ਦਰਸਾ ਦਿੱਤਾ ਗਿਆ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੇਖਕ ਅਤੇ ਗਾਇਕ ਹਰਮਿੰਦਰ ਸਿੰਘ ਭੱਟ ਨੇ ਕਿਹਾ ਕਿ ਉਨਾਂ ਵੱਲੋਂ ਜੋ ਲਿਖਿਆ ਗਿਆ ਤੇ ਗਾਇਆ ਗਿਆ ਹੈ, ਉਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਨੇ ਉਨਾਂ ’ਚ ਜੋਸ਼ ਅਤੇ ਹੌਸਲਾ ਭਰਿਆ ਹੈ।ਹਰਮਿੰਦਰ ਸਿੰਘ ਭੱਟ ਦਾ ਕਹਿਣਾ ਹੈ ਕਿ ਪੰਜਾਬ ਦੇ ਨਾਮੀ ਲੇਖਕ ਬਘੇਲ ਸਿੰਘ ਧਾਲੀਵਾਲ ਦੀ ਕਲਮ ’ਚੋਂ ਉੱਘੜਿਆ ‘‘ ਕਲਮਾਂ ਵਾਲ਼ਿਓ’’ ਨੂੰ ਪੰਜਾਬ ਦੇ ਨੌਜਵਾਨ ਵਰਗ ਵੱਲੋਂ ਸਲਾਹਿਆ ਅਤੇ ਐਨਾ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਕਿ ਉਸ ਨਾਲ ਮੇਰੀ ਜ਼ਿੰਦਗੀ ਵਿਚ ਵੱਡਾ ਬਦਲਾ ਆਇਆ ਹੈ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਲੇਖਕ ਬਘੇਲ ਸਿੰਘ ਧਾਲੀਵਾਲ ਵਰਗੇ ਲੇਖਕਾਂ ਦੇ ਸਹਿਯੋਗ ਨਾਲ ਅੱਗੇ ਵਧਣ ਦੀ ਹਰ ਕੋਸ਼ਿਸ਼ ਕਰਾਂਗਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply