ਚੌਕ ਮਹਿਤਾ, 12 ਸਤੰਬਰ (ਪੰਜਬ ਪੋਸਟ- ਜੋਗਿੰਦਰ ਸਿੰਘ ਮਾਣਾ) ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਰਮਜੀਤ ਸਿੰਘ ਲਾਲੀ ਦੀ ਅਗਵਾਈ ‘ਚ ਕੌਂਸਲ ਦਾ ਨਵਾਂ ਦਫਤਰ ਖੋਲ਼ਿਆ ਗਿਆ ਹੈ, ਜਿਸ ਦਾ ਉਦਘਾਟਨ ਕੀਤਾ ਗਿਆ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲ਼ਿਆ ਵੱਲੋਂ ਕੀਤਾ ਗਿਆ।ਇਸ ਸਮੇਂ ਸੰਸਥਾ ਦੇ ਸਰਪ੍ਰਸਤ ਜਥੇਦਾਰ ਹਰਭਜਨ ਸਿੰਘ ਉਦੋਕੇ, ਰਾਸ਼ਟਰੀ ਪ੍ਰਧਾਨ ਆਸਾ ਸਿੰਘ ਤਲਵੰਡੀ, ਲੀਗਲ ਐਡਵਾਈਜ਼ਰ ਬਲਦੇਵ ਰਾਜ ਗਹਿਰੀ, ਅੰਮ੍ਰਿਤਸਰ ਦਿਹਾਤੀ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਕੁਨਾਲ ਸ਼ਰਮਾ ਆਦਿ ਵੀ ਮੌਜੂਦ ਰਹੇ।ਬਾਬਾ ਹਰਨਾਮ ਸਿੰਘ ਖਾਲਸਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਸਮਾਜ ‘ਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਨੌਜਵਾਨਾਂ ਨੂੰ ਆਪ ਮੁਹਾਰੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮਜ਼ਲੂਮ, ਮਜ਼ਬੂਰ ਤੇ ਸਤਾਏ ਹੋਏ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।
ਕੌਂਸਲ ਦੇ ਅਹੁੱਦੇਦਾਰਾਂ ਵੱਲੋਂ ਆਈਆਂ ਅਹਿਮ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਕਾਲਾ ਮਹਿਤਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ (ਦਿਹਾਤੀ), ਹਰਜਿੰਦਰ ਸਿੰਘ ਜੱਜ ਤੇ ਸੁੱਖ ਰੰਧਾਵਾ ਜਿਲ੍ਹਾ ਜਨਰਲ ਸਕੱਤਰ, ਇੰਦਰਜੀਤ ਸਿੰਘ ਕਾਕੂ, ਅਜੀਤ ਸਿੰਘ ਪ੍ਰਧਾਨ, ਡਾ. ਅਵਤਾਰ ਸਿੰਘ ਬੁੱਟਰ, ਜਥੇ. ਹਰਦਿਆਲ ਸਿੰਘ, ਜਥੇ. ਤਰਸੇਮ ਸਿੰਘ ਤਾਹਰਪੁਰ, ਬਹਾਦਰ ਮਲਹੋਤਰਾ, ਕੁਲਵਿੰਦਰ ਬਿੱਟੂ, ਗੁਰਪ੍ਰੀਤ ਸਿੰਘ ਗੋਪੀ, ਮਨਜੀਤ ਸਿੰਘ ਪ੍ਰਧਾਨ, ਡਾ.ਨ ਵਰਾਜ ਬੱਲ, ਬਾਬਾ ਅਜੀਤ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਤੋਂ ਇਲਾਵਾ ਸੰਸਥਾ ਦੇ ਅਹੁੱਦੇਦਾਰ ਜਤਿੰਦਰ ਸਿੰਘ, ਜਰਨਲ ਸਕੱਤਰ ਜੋਗਿੰਦਰ ਮਾਣਾ, ਦਲਜੀਤ ਸਿੰਘ ਕਾਲਾ, ਪ੍ਰਭਜੋਤ ਸ਼ਰਮਾ, ਹਰਜਿੰਦਰ ਸਿੰਘ ਮਹਿਤਾ, ਅਜ਼ਮੇਰ ਸਿੰਘ ਸਰੂਪਵਾਲੀ, ਅਰੁਣ ਬਾਵਾ, ਕੁਲਬੀਰ ਸਿੰਘ ਚੂੰਘ, ਚਮਨ ਬੱਲ, ਰਾਜੂ ਪੁਰਬਾ, ਮਾ. ਸ਼ਮਸ਼ੇਰ ਸਿੰਘ, ਰੇਸ਼ਮ ਸਿੰਘ, ਅਮਨ ਬੱਲ, ਜਸਵਿੰਦਰ ਪੁਰਬਾ, ਸੁੱਭਪ੍ਰੀਤ ਸਿੰਘ ਭੋਏਵਾਲ, ਡਾ. ਬਲਜੀਤ ਸਿੰਘ, ਅਸ਼ੋਕ, ਬਿੱਕਾ ਪਵਾਰ, ਜਸ਼ਨਦੀਪ, ਸ਼ੇਰਾ ਤਨੇਲ, ਸੰਦੀਪ ਕਲਸੀ, ਰਵੀ ਚੂੰਘ ਤੇ ਹੋਰ ਮੈਂਬਰ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media