ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ
ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਦੇ ਅਸਾਸਿਆਂ ਨੂੰ ਇੱਕ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੰਪਨੀ ਦੀ ਮਲਕੀਅਤ ਪੂਰੀ ਤਰ੍ਹਾਂ ਬੀਐੱਸਐੱਨਐੱਲ ਦੀ ਰਹੇਗੀ। ਇਸ ਪ੍ਰਵਾਨਗੀ ਨਾਲ ਬੀ.ਐਸ.ਐਨ.ਐਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਆਪਣੇ ਟੈਲੀਕਾਮ ਟਾਵਰ ਢਾਂਚੇ ਨੂੰ ਇੱਕ ਵੱਖਰੀ ਸਹਾਇਕ ਕੰਪਨੀ ਕਾਇਮ ਕਰਕੇ ਉਸ ਅਧੀਨ ਲਿਆ ਸਕੇਗੀ। ਦੇਸ਼ ਵਿੱਚ ਇਸ ਵੇਲੇ ਤਕਰੀਬਨ 4,42,000 ਮੋਬਾਈਲ ਟਾਵਰ ਹਨ ਜਿਨ੍ਹਾਂ ਵਿੱਚੋਂ 66,000 ਮੋਬਾਈਲ ਟਾਵਰ ਬੀ.ਐਸ.ਐਨ.ਐਲ ਦੇ ਹਨ। ਬੀ.ਐਸ.ਐਨ.ਐਲ ਦੀ ਇੱਕ ਸੁਤੰਤਰ, ਸਮਰਪਿਤ ਟਾਵਰ ਕੰਪਨੀ ਦੀ ਸਿੱਧੀ ਪਹੁੰਚ ਇਨ੍ਹਾਂ ਟਾਵਰਾਂ ਤੱਕ ਹੋਵੇਗੀ ਅਤੇ ਇਸ ਨਾਲ ਬਾਹਰੀ ਕਿਰਾਏਦਾਰੀ ਵਿੱਚ ਵਾਧਾ ਹੋਵੇਗਾ ਅਤੇ ਨਵੀਂ ਕੰਪਨੀ ਦੀ ਆਮਦਨ ਵੀ ਵਧੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media