Sunday, March 22, 2026

ਕੇਂਦਰ ਕਰਮਚਾਰੀਆਂ ਨੂੰ 1% ਹੋਰ ਮਹਿੰਗਾਈ ਭੱਤਾ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਪ੍ਰਵਾਨਗੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 01 ਜੁਲਾਈ 2017 ਤੋਂ ਕੇਂਦਰ Modi 1ਸਰਕਾਰ ਦੇ ਕਰਮਚਾਰੀਆਂ ਨੂੰ ਹੋਰ  1% ਮਹਿੰਗਾਈ ਭੱਤੇ (ਡੀ.ਏ) ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ) ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਹਿੰਗਾਈ ਦੀ ਭਰਪਾਈ ਲਈ ਜਾਰੀ ਡੀ.ਏ. ਦੀ ਵੱਖਰੀ ਕਿਸ਼ਤ ਮੁੱਢਲੀ ਤਨਖਾਹ/ਪੈਨਸ਼ਨ ਦੇ 4% ਦੀ ਮੌਜੂਦਾ ਦਰ ਨਾਲ ਰਿਲੀਜ਼ ਕੀਤੀ ਜਾਵੇਗੀ। ਇਹ ਵਾਧਾ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਅਧਾਰਤ ਮਨਜ਼ੂਰ ਕੀਤੇ ਗਏ ਫਾਰਮੂਲੇ ਦੇ ਅਨੁਸਾਰ ਹੈ। ਡੀ.ਏ.ਅਤੇ ਡੀ.ਆਰ.ਦੋਹਾਂ ਦੇ ਕਾਰਨ ਸਰਕਾਰੀ ਖਜ਼ਾਨੇ ‘ਤੇ ਸੰਯੁਕਤ ਪ੍ਰਭਾਵ 3068.26 ਕਰੋੜ ਰੁਪਏ ਅਤੇ ਵਿੱਤੀ ਵਰ੍ਹੇ 2017-18 ‘ਚ 2045.50 ਕਰੋੜ ਰੁਪਏ (ਜੁਲਾਈ 2017 ਤੋਂ ਫਰਵਰੀ 2018 ਤਕ 8 ਮਹੀਨਿਆਂ ਦੀ ਮਿਆਦ ਲਈ) ਪੈਣਗੇ। ਇਸ ਨਾਲ 49.26 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 61.17 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ।

 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply