ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 21ਵਾਂ ਓਪਨ ਡਿਸਟਿਕ ਰੋਲਰ ਸਕੇਟਿੰਗ ਟੂਰਨਾਮੈਂਟ `ਡਿਸਟਿਕ ਰੋਲਰ ਸਕੇਅਿੰਗ
ਐਸੋਸੀਏਸਨ ਵਲੋਂ ਅੰਮਿ੍ਤਸਰ ਵਿਖੇ ਅਯੋਜਿਤ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਜਿਲ੍ਹੇ ਭਰ ਵਿਚੋਂ 200 ਦੇ ਕਰੀਬ ਪ੍ਰਤੀਯੋਗੀਆਂ ਨੇ ਭਾਗ ਲਿਆ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 8 ਗੋਲਡ ਮੈਡਲ, 9 ਸਿਲਵਰ ਮੈਡਲ ਅਤੇ 4 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ।ਸ਼ਾਨਦਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਦੀ ਚੋਣ ਓਪਨ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਲਈ ਹੋਈ ਹੈ, ਜੋ ਕਿ ਅਜਨਾਲਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ।ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਪਾਵਿਤ ਲੂਨਾ (ਦੂਜੀ ਜਮਾਤ) ਇੱਕ ਸਿਲਵਰ ਤੇ ਇੱਕ ਕਾਂਸੇ ਦਾ ਮੈਡਲ, ਨਵਿਆ ਅਰੋੜਾ (ਜਮਾਤ ਚੌਥੀ) ਦੋ ਸਿਲਵਰ ਤੇ ਇੱਕ ਗੋਲਡ ਮੈਡਲ, ਗਨਿਕਾ ਸਨਨ (ਜਮਾਤ ਤੀਜੀ) ਤਿੰਨ ਗੋਲਡ ਮੈਡਲ, ਸ਼ਾਨਜੋਤ ਕੌਰ (ਜਮਾਤ ਛੇਵੀ) ਇੱਕ ਕਾਂਸੇ ਦਾ ਤੇ ਦੋ ਸਿਲਵਰ ਮੈਡਲ, ਮਹਿਕ ਗੁਪਤਾ (ਜਮਾਤ ਨੌਵੀ) ਤਿੰਨ ਗੋਲਡ ਤੇ ਇੱਕ ਕਾਂਸੇ ਦਾ ਮੈਡਲ, ਰਾਹੁਲ ਰਾਇ (ਜਮਾਤ ਨੋਵੀ) ਇੱਕ ਗੋਲਡ ਤੇ ਦੋ ਸਿਲਵਰ ਅਤੇ ਅਭਿਸ਼ੇਕ (ਜਮਾਤ ਨੌਵੀ) ਇੱਕ ਕਾਂਸੇ ਦਾ ਤੇ ਦੋ ਸਿਲਵਰ ਮੈਡਲ ਪ੍ਰਾਪਤ ਕੀਤੇ ।
ਪੰਜਾਬ ਜੋਨ-ਏ ਦੇ ਖੇਤਰੀ ਨਿਰਦੇਸਕ ਡਾ. (ਸ੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿੰ੍ਰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਬੇਮਿਸਾਲ ਜਿੱਤ `ਤੇ ਵਧਾਈ ਦਿੱਤੀ।ਸਕੂਲ ਦੇ ਪਿੰ੍ਰਸੀਪਲ ਡਾ. ਨੀਰਾ ਸ਼ਰਮਾ ਨੇ ਵੀ ਖੁਸ਼ੀ ਦਾ ਇਜਜ਼ਹਾਰ ਕੀਤਾ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media