ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿੱਚ ਖੇਡਾਂ ਸਬੰਧੀ ਸਨਮਾਨ ਸਮਾਰੋਹ ਕਾਲਜ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗੁਵਾਈ ਵਿੱਚ ਕਰਵਾਇਆ ਗਿਆ।ਭਸੌੜ ਜ਼ੋਨ ਦੀਆਂ ਅੰਡਰ-19 ਲੜਕੀਆਂ ਦੇ ਜ਼ੋਨ ਪੱਧਰ ਦੇ ਫਸਵੇਂ ਮੁਕਾਬਲੇ ਹੋਏ।ਖੇਡਾਂ ਮਾਲਵਾ ਸੀਨੀਆਰ ਸੈਕੰਡਰੀ ਸਕੂਲ ਵਿੱਚ ਹੋਈਆਂ। ਰੱਸੀ ਟੱਪਣ ਵਿੱਚ ਗਿਨੂਰੀਤ ਕੌਰ ਤੇ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਬਾਕਸਿੰਗ ਮੁਕਾਬਲੇ ਵਿੱਚੋਂ ਜਸਦੀਪ ਕੌਰ ਤੇ ਅਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਕ ਦੇ ਭਸੌੜ ਜ਼ੋਨ ਦੇ ਮੁਕਾਬਲੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਕਰਵਾਏ ਗਏ ਜਿੰਨ੍ਹਾਂ ਵਿੱਚ ਵਿਦਿਆ ਸਾਗਰ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗਿਨੂਰੀਤ ਨੇ ਜੈਵਲੀਅਨ ਵਿੱਚ ਪਹਿਲਾ ਤੇ ਟਰਿਪਲ ਜੰਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਦਿਲਪ੍ਰੀਤ ਕੌਰ ਨੇ ਟਰਿਪਲ ਜੰਪ ਅਤੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਸ਼ਰਤਪ੍ਰੀਤ ਨੇ 3000 ਮੀਟਰ ਵਾਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਦੀ ਟੀਮ ਨੇ ਵੀ ਜ਼ੋਨ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।ਭਸੌੜ ਜ਼ੋਨ ਵਿੱਚੋਂ ਜੇਤੂ ਲੜਕੀਆਂ ਨੂੰ ਸਨਮਾਨਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਕਮਲਜੀਤ ਸਿੰਘ ਟਿੱਬਾ ਨੇ ਸਰੀਰਕ ਸਿੱਖਿਆ ਦੇ ਪ੍ਰੋ: ਮੈਡਮ ਸਰਬਜੀਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਜੇਤੂ ਲੜਕੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਖੇਡਾਂ ਬਹੁਤ ਜਰੂਰੀ ਹਨ ਤੇ ਤੰਦਰੁਸਤ ਸਰੀਰ ਹੀ ਪੜ੍ਹਾਈ ਵਿੱਚ ਉੱਚਾ ਸਥਾਨ ਪ੍ਰਾਪਤ ਕਰਨ ਦੀ ਬੁਨਿਆਦ ਹੁੰਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮਨਪ੍ਰੀਤ ਗੌੜ, ਪ੍ਰੋ: ਜਸਲੀਨ ਕੌਰ, ਸੀਮਾ ਰਾਣੀ, ਹਰਜੀਤ ਕੌਰ ਅਤੇ ਰਾਜਵੰਤ ਕੌਰ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media