Sunday, March 29, 2026

ਸੰਗਤ ਬਲਾਕ ਦੀਆਂ ਪ੍ਰਾਇਮਰੀ ਸਕੂਲ ਖੇਡਾਂ `ਚ ਸੇਖੂ ਸੈਂਟਰ ਦੇ ਖਿਡਾਰੀਆਂ ਜਿੱਤੀ ਆਲ ੳਵਰ ਟਰਾਫੀ

PPN1409201716ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਡਾਇਰੈਕਟਰ ਐਲੀਮੈਂਟਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾਂ ਬਠਿੰਡਾ ਦੇ ਸਿੱਖਿਆ ਅਫਸਰ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਸੰਗਤ ਦੀਆਂ ਤਿੰਨ ਰੋਜਾ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਸ੍ਰੀਮਤੀ ਅਮਰਜੀਤ ਕੌਰ ਬਲਾਕ ਪ੍ਰਾਇਮਰੀ ਅਫਸਰ,ਸੰਗਤ ਦੀ ਰਹਿਨੁਮਾਈ ਹੇਠ ਸੰਗਤ ਕਲਾਂ ਦੇ ਖੇਡ ਮੈਦਾਨ ਵਿੱਖ ਪ੍ਰਾਇਮਰੀ ਖੇਡਾਂ ਹੋਈਆਂ ਜਿਹਨਾਂ ਦਾ ਅੱਜ ਅੰਤਿਮ ਦਿਨ ਸੀ।ਇਹਨਾਂ ਖੇਡਾਂ ਦੇ ਤੀਸਰੇ ਤੇ ਆਖਰੀ ਦਿਨ ਜੇਂਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਗੁਰਦਰਸ਼ਨ ਅਰੋੜਾ ਮੈਨੇਜਰ ਐਚ.ਡੀ.ਐਫ.ਸੀ ਬਂੈਕ ਸੰਗਤ ਮੰਡੀ ਆਪਣੀ ਟੀਮ ਨਾਲ ਸ਼ਿਰਕਤ ਕਰਦਿਆ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇੰਨਾਂ ਖੇਡਾ ਦੌਰਾਨ ਬਲਾਕ ਦੇ 6 ਸੈਂਟਰਾਂ ਦੇ 1200 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਜਿਲਾ ਪ੍ਰੈਸ ਸਕੱਤਰ ਬਲਵੀਰ ਸਿੰਘ ਜੰਗੀਰਾਣਾ ਅਤੇ ਹਰਸਿਮਰਨਦੀਪ ਸਿੰਘ ਕੁੰਡਲ ਨੇ ਨਤੀਜਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਰਸ਼ਲ ਆਰਟ ਲੜਕੇ 18 ਕਿਲੋ ਵਰਗ ਵਿੱਚ ਰਾਜਿੰਦਰ ਸਿੰਘ ਸੇਖੂ, 21 ਕਿਲੋ ਵਰਗ ਵਿੱਚ ਰਵੀ ਸੈਟਰ ਸੇਖੂ,23 ਕਿਲੋ ਵਰਗ ਵਿੱਚ ਗਗਨਦੀਪ ਸਿੰਘ ਸੇਖੂ ਅਤੇ 25 ਕਿਲੋ ਵਰਗ ਵਿੱਚ ਜਸ਼ਨਦੀਪ ਸਿੰਘ ਸੈਟਰ ਸੇਖੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮਾਰਸ਼ਲ ਆਰਟ ਲੜਕੀਆ ਵਿੱਚ 18 ਕਿਲੋ ਵਰਗ ਵਿੱਚ ਮਨਪ੍ਰੀਤ ਕੌਰ ਸੈਂਟਰ ਸੇਖੂ,21 ਕਿਲੋ ਵਰਗ ਵਿੱਚ ਅਮਨਦੀਪ ਕੌਰ ਸੈਂਟਰ ਸੇਖੂ ਹਰਪ੍ਰੀਤ ਕੌਰ ਸਂੈਟਰ ਸੇਖੂ, ਪੂਜਾ ਸੈਂਟਰ ਸੇਖੂ ਨੇ ਪਹਿਲਾ ਸਥਾਨ ਹਾਸਲ ਕੀਤਾ। ਰੱਸੀ ਟੱਪਣ ਸਿੰਗਲ ਮੁਕਾਬਲੇ ਵਿੱਚ ਲਖਵਿੰਦਰ ਰਾਮ ਸੈਟਰ ਚੱਕ ਰੂਲਦੂ ਸਿੰਘ ਵਾਲਾ ਨੇ ਪਹਿਲਾ ਅਤੇ ਹਰਪ੍ਰੀਤ ਸਿੰਘ ਸੈਂਟਰ ਗਹਿਰੀ ਬੁੱਟਰ ਨੇ ਦੂਸਰਾ ਸਥਾਨ ਹਾਸਲ ਕੀਤਾ। ਡਬਲ ਮੁਕਾਬਲੇ ਵਿੱਚ ਬਿੰਦਰ ਸਿੰਘ ਸਂੈਟਰ ਗਹਿਰੀ ਬੁੱਟਰ,ਜੋਗ਼ਿਗ ਮੁਕਾਬਲੇ ਵਿੱਚ ਸੰਦੀਪ ਸਿੰਘ ਸੈਂਟਰ ਗਹਿਰੀ ਬੁੱਟਰ ਅਤੇ ਫਰੀ ਸਟਾਇਲ ਮੁਕਾਬਲੇ ਵਿੱਚ ਮਨਦੀਪ ਸਿੰਘ ਸਂੈਟਰ ਗਹਿਰੀ ਬੁੱਟਰ ਨੇ ਪਹਿਲਾ ਸਥਾਨ ਹਾਸਲ ਕੀਤਾ। ਰੱਸੀ ਟੱਪਣਾ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਿੰਗਲ ਵਿੱਚ ਰੀਨਾ ਕੌਰ ਸੈਂਟਰ ਕੋਟ ਬਖਤੂ ਨੇ ਪਹਿਲਾ ਅਤੇ ਅਮਨਦੀਪ ਕੌਰ ਸੈਂਟਰ ਰਾਏ ਕੇ ਕਲਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਡਬਲ ਵਿੱਚ ਜਸਪ੍ਰੀਤ ਕੌਰ ਸੈਂਟਰ ਕੋਟਬਖਤੂ ਨੇ ਪਹਿਲਾ ਸਥਾਨ ਹਾਸਲ ਕੀਤਾ। ਜੋਗਿੰਗ ਵਿੱਚ ਸੁਨੇਹਾ ਕੁਮਾਰੀ ਸੈਂਟਰ ਗਹਿਰੀ ਬੁੱਟਰ ਨੇ ਪਹਿਲਾ ਅਤੇ ਅਰਸ਼ਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਫਰੀ ਸਟਾਇਲ ਵਿੱਚ ਰਮਨਦੀਪ ਕੌਰ ਸੈਂਟਰ ਗਹਿਰੀ ਬੁੱਟਰ ਨੇ ਪਹਿਲਾ ਅਤੇ ਰੀਨਾ ਕੌਰ ਸੈਂਟਰ ਕੋਟਬਖਤੂ ਨੇ ਦੂਸਰਾ ਸਥਾਨ ਹਾਸਲ ਕੀਤਾ।100 ਮੀਟਰ ਰੇਸ ਲੜਕਿਆਂ ਵਿੱਚ ਲਕਸ਼ਦੀਪ ਸਿੰਘ ਸਂੈਟਰ ਰਾਏ ਕੇ ਕਲਾਂ ਨੇ ਪਹਿਲਾ ਅਤੇ ਐਸ਼ਪ੍ਰੀਤ ਸਿੰਘ ਸੈਂਟਰ ਕੋਟਬਖਤੂ ਨੇ ਦੂਸਰਾ ਸਥਾਨ ਹਾਸਲ ਕੀਤਾ।200 ਮੀਟਰ ਵਿੱਚ ਯੁੱਧਵੀਰ ਸਿੰਘ ਸੈਂਟਰ ਚੱਕ ਅਤਰ ਸਿੰਘ ਵਾਲਾ ਨੇ ਪਹਿਲਾ ਅਤੇ ਹਰਮਨਦੀਪ ਸਿੰਘ ਸੈਂਟਰ ਕੋਟਬਖਤੂ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ ਵਿੱਚ ਹਰਮਨਦੀਪ ਸਿੰਘ ਸੈਂਟਰ ਚੱਕ ਅਤਰ ਸਿੰਘ ਵਾਲਾ ਨੇ ਪਹਿਲਾ ਅਤੇ ਜਸਕਰਨ ਸਿੰਘ ਸੈਂਟਰ ਗਹਿਰੀ ਬੁੱਟਰ ਨੇ ਦੂਸਰਾ ਸਥਾਨ ਹਾਸਲ ਕੀਤਾ। ਤਿੰਨ ਰੋਜਾ ਪ੍ਰਾਇਮਰੀ ਖੇਡਾਂ ਦੌਰਾਨ ਓਵਰਆਲ ਟਰਾਫੀ ਸੈਂਟਰ ਸੈਖੂ ਨੇ 61 ਅੰਕਾਂ ਨਾਲ ਜਿੱਤੀ। ਜਦੋ ਕਿ ਚੱਕ ਅਤਰ ਸਿੰਘ ਵਾਲਾ ਨੇ 24 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕੀਤਾ।
ਖੇਡਾਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਵੱਖ-ਵੱਖ ਖੇਡ ਮੈਦਾਨਾਂ ਵਿੱਚ ਬਲਾਕ ਖੇਡ ਅਫਸਰ ਜਸਵਿੰਦਰ ਸਿੰਘ ਕੋਟਗੁਰੂ, ਕਨਵੀਨਰ ਦੇ ਤੌਰ ਤੇ ਸਰਦਾਰ ਮਿੱਠਾ ਸਿੰਘ ਸੈਂਟਰ ਚੱਕ ਰਰੁਦੂ ਸਿੰਘ ਵਾਲਾ, ਾਰਤ ਭੂਸ਼ਣ ਸੈਂਟਰ ਗਹਿਰੀ ਬੁੱਟਰ, ਜਗਜੀਤ ਸਿੰਘ ਚੀਮਾਂ ਸੈਂਟਰ ਸੇਖੂ,ਲਵਨੀਤ ਕੌਰ ਸੈਂਟਰ ਚੱਕ ਅਤਰ ਸਿੰਘ ਵਾਲਾ,ਰਾਜ ਰਾਣੀ ਸੈਂਟਰ ਰਾਏ ਕੇ ਕਲਾਂ,ਜਸਵੰਤ ਸਿੰਘ ਸੈਂਟਰ ਕੋਟਬਖਤੂ ਨੇ ਡਿਊਟੀ ਨਿਭਾਈ।ਇਸ ਤੋ ਇਲਾਵਾ ਕੋ ਕਨਵੀਨਰ ਮਦਨ ਲਾਲ, ਅ੍ਰਮਿਤਪਾਲ ਸਿੰਘ ਮਾਨ, ਕਰਮਜੀਤ ਸਿੰਘ ਅਤੇ ਗੁਰਲਾਲ ਰਾਮ ਪਥਰਾਲਾ, ਗੁਰਤੇਜ ਸਿੰਘ, ਜਸਵਿੰਦਰ ਬਾਜਕ, ਜਸਵੀਰ ਸਿੰਘ, ਗੁਰਦਰਸ਼ਨ ਸਿੰਘ ਆਦਿ ਅਧਿਆਪਕਾਂ ਨੇ ਵੱਖ-ਵੱਖ ਪ੍ਰਬੰਧਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।ਸ੍ਰੀਮਤੀ ਅਮਰਜੀਤ ਕੌਰ ਬਲਾਕ ਪ੍ਰਾਇਮਰੀ ਅਫਸਰ, ਸੰਗਤ ਨੇ ਅੰਤ ਵਿਚ ਸਮੂਹ ਖਿਡਾਰੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਅਉਣ ਵਾਲੀਆਂ ਜਿਲਾ ਪੱਧਰੀ ਖੇਡਾ ਵਿੱਚ ਚੰਗੀ ਪ੍ਰਤੀ ਕਿਰਿਆ ਵਿਖਾਉਣ ਲਈ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply