Tuesday, March 31, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ `ਹਿੰਦੀ ਦਿਵਸ` ਮਨਾਇਆ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੱਜ `ਹਿੰਦੀ ਦਿਵਸ` ਬੜੇ ਹੀ ਉਤਸ਼ਾਹ ਨਾਲ PPN1509201702ਮਨਾਇਆ ਗਿਆ।1949 ਈ: ਵਿੱਚ ਅੱਜ ਦੇ ਦਿਨ ਸੰਵਿਧਾਨ ਕਮੇਟੀ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਦੇਸ਼ ਦੀ ਰਾਸ਼਼ਟਰੀ ਭਾਸ਼ਾ ਹਿੰਦੀ ਹੋਵੇਗੀ।
ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼਼ਾ ਦੀ ਮਹੱਤਤਾ `ਤੇ ਚਾਨਣਾ ਪਾਇਆ ਗਿਆ।ਡਾ. ਰਜਿੰਦਰ ਪ੍ਰਸਾਦ ਦੇ ਕਥਨ ਅਨੁਸਾਰ, “ਹਿੰਦੀ ਇੱਕ ਅਜਿਹੀ ਭਾਸ਼ਾ ਹੈ, ਜੋ ਸਾਰੇ ਰਾਸ਼ਟਰੀ ਨੂੰ ਇੱਕ ਲੜੀ ਵਿੱਚ ਬੰਨਦੀ ਹੈ ਅਤੇ ਆਪਸੀ ਭਾਈਚਾਰਾ ਵਧਾਉਣ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ“।ਸਵਾਮੀ ਦਇਆਨੰਦ ਤੇ ਮਹਾਤਮਾ ਗਾਂਧੀ ਦਾ ਵੀ ਕਥਨ ਸੀ ਕਿ ਹਿੰਦੀ ਭਾਸ਼਼ਾ ਦੇਸ਼ ਨੂੰ ਏਕਤਾ ਤੇ ਤਰੱਕੀ ਦੇ ਰਸਤੇ ਤੇ ਲੈ ਕੇ ਜਾਂਦੀ ਹੈ।ਵਿਦਿਆਰਥੀਆਂ ਦੁਆਰਾ ਖੇਡੇ ਗਏ ਨਾਟਕ ਰਾਹੀਂ ਵੀ ਹਿੰਦੀ ਭਾਸ਼ਾ ਨੂੰ ਸਨਮਾਨ ਦੇਣ ਲਈ ਦ੍ਰਿੜ ਕਰਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾ ਤੇ ਭਾਸ਼ਣਾਂ ਰਾਹੀਂ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ।
ਹਿੰਦੀ ਦਿਵਸ ਨੂੰ ਸਮਰਪਿਤ `ਤਿਣਕੇ` ਰਸਾਲੇ ਦਾ 21ਵਾਂ ਅੰਕ ਜਾਰੀ ਕੀਤਾ ਗਿਆ।ਇਸ ਰਸਾਲੇ ਦੀ ਵਿਲੱਖਣਤਾ ਇਹ ਹੈ ਕਿ ਇਸ ਨੂੰ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਹੀ ਲਿਖਿਆ ਤੇ ਸਜਾਇਆ ਜਾਂਦਾ ਹੈ।ਇਹ ਰਸਾਲਾ ਵਿਦਿਆਰਥੀਆਂ ਦੇ ਹਿੰਦੀ ਭਾਸ਼ਾ ਪ੍ਰਤੀ ਪਿਆਰ, ਵਿਚਾਰਾਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ  ਕਰਦਾ ਹੈ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਹਿੰਦੀ ਦਿਵਸ ਦੇ ਮੌਕੇ `ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਏ ਕਿ ਅਸੀਂ ਆਪਣੀ ਰਾਸ਼ਟਰੀ ਭਾਸ਼਼ਾ ਨੂੰ ਪੂਰਾ ਸਨਮਾਨ ਦੇਈਏ ਅਤੇ ਉਸ ਨੂੰ ਪੂਰੇ ਵਿਸ਼ਵ ਵਿੱਚ ਫੈਲਾਉਣ ਲਈ ਯਤਨ ਕਰੀਏ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਸਾਡਾ ਮਾਣ ਹੈ ਅਤੇ ਸਾਡਾ ਉਦੇਸ਼ ਉਸ ਨੂੰ ਪੂਰੀ ਦੁਨੀਆਂ ਵਿੱਚ ਫੈਲਾਉਣਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply