Wednesday, April 1, 2026

ਸੜਕ ਦੇ ਵਿੱਚ ਨਾ ਚਲਾਓ ਸਾਈਕਲ……..

ਪਠਾਨਕੋਟ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਟ੍ਰੈਫਿਕ ਐਜੂਕੇਸਨ ਸੈਲ ਵੱਲੋਂ ਟ੍ਰੈਫਿਕ ਸੈਮੀਨਾਰ PPN1509201708ਲਗਾਇਆ ਗਿਆ।ਇਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਦੇਵ ਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਨੇ ਸਕੂਲ ਦੇ ਬੱਚਿਆਂ ਦੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ।ਏ.ਐਸ.ਆਈ ਦੇਵ ਰਾਜ ਨੇ ਦੱਸਿਆ ਕਿ ਐਸ.ਐਸ.ਪੀ ਪਠਾਨਕੋਟ ਵਿਵੇਕ ਸੀਲ ਸੋਨੀ ਅਤੇ ਡੀ.ਐਸ.ਪੀ ਟ੍ਰੈਫਿਕ ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਟ੍ਰੈਫਿਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਨੇ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਵਾਹਨ ਚਾਲਕ ਟੈ੍ਰਫਿਕ ਨਿਯਮਾਂ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਕਾਰਨ ਸੜਕ ਦੁਰਘਟਨਾਵਾਂ ਹੋ ਰਹੀ ਹੈ। ਇੰਨਾਂ ਦੁਰਘਟਨਾਵਾਂ ਨੂੰ ਰੋਕਣ ਲਈ ਸੈਲ ਵੱਲੋਂ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਵਾਇਸ ਪਿ੍ਰੰਸੀਪਲ ਤੇਜਿੰਦਰ ਕੌਰ, ਬਬੀਤਾ ਸੈਨੀ, ਅੰਕੁਰ ਬੇਦੀ, ਲਲਿਤ ਕੁਮਾਰ, ਜੋਗੇਸ ਕੁਮਾਰ, ਸਰਬਜੀਤ ਆਦਿ ਮੌਜੂਦ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply