
ਬਠਿੰਡਾ, 15 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸ੍ਰੀ ਸਿੰਘ ਸਭਾ ਵਿਖੇ ਮੁੱਖ ਗੰ੍ਰਥੀ ਭਾਈ ਗੁਰਇੰਦਰਦੀਪ ਸਿੰਘ ਕਥਾ ਵਾਚਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਾਹਿਤ ਸੰਥਿਆ ਸਵੇਰੇ 7.00 ਵਜੇ ਤੋਂ ਸਾਢੇ ਸੱਤ ਵਜੇ ਤੱਕ ਹਰ ਰੋਜ਼ ਕੀਤੀ ਜਾ ਰਹੀ ਹੈ।ਸੋ ਇਸ 18 ਸਤੰਬਰ ਤੋਂ ਭਾਈ ਸਾਹਿਬ ਵਲੋਂ ਭਗਤ ਵੀਚਾਰ ਅਰੰਭ ਕੀਤੀ ਜਾ ਰਹੀ ਹੈ।ਜਿਨਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਸਮੇਤ ਭਗਤਾਂ ਦੀ ਬਾਣੀ ਦਰਜ ਕੀਤੀ ਉਨਾਂ ਬਾਰੇ ਵੀ ’ਤੇ ਉਨਾਂ ਤੋਂ ਇਲਾਵਾ ਸਿੱਖ ਇਤਿਹਾਸ ਵਿੱਚ ਜੋ ਵੀ ਭਗਤ ਇਤਿਹਾਸ ਮਿਲਦਾ ਹੈ, ਉਨਾਂ ਦੇ ਜੀਵਨ ’ਤੇ ਵੀ ਚਾਨਣਾ ਪਾਇਆ ਜਾਵੇਗਾ।ਇਸ ਬਾਰੇ ਜਾਣਕਾਰੀ ਭਾਈ ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਖਾਲਸਾ ਦੀਵਾਨ ਸ੍ਰੀ ਸਿੰਘ ਸਭਾ ਵਲੋਂ ਦਿੱਤੀ ਗਈ ਹੈ।
Punjab Post Daily Online Newspaper & Print Media