ਕਿਹਾ ਨਵਜੋਤ ਸਿੱਧੂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਮਾਰੇ

ਅੰਮਿ੍ਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬਿਗਲ ਵਜਾਉਂਦਿਆਂ ਇਸ ਪ੍ਰਤੀ ਰਣਨੀਤੀ ਬਣਾਉਣ ਲਈ ਗੱਠਜੋੜ ਆਗੂਆਂ ਦੀ 18 ਸਤੰਬਰ ਨੂੰ ਚੰਡੀਗੜ ਵਿਖੇ ਮੀਟਿੰਗ ਸੱਦ ਲਈ ਗਈ ਹੈ।
ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਡੱਟ ਕੇ ਲੜੇਗਾ, ਗੱਠਜੋੜ ਦਾ ਉਮੀਦਵਾਰ ਭਾਜਪਾ ਦਾ ਹੋਵੇਗਾ ਅਤੇ ਅਕਾਲੀ ਦਲ ਉਸ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵੇਗਾ।ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ ਹੈ।ਕੈਪਟਨ ਸਰਕਾਰ ਦੇਸ਼ ਦੇ ਇਤਿਹਾਸ ਦੀ ਉਹ ਪਹਿਲੀ ਸਰਕਾਰ ਬਣੀ ਜਿਸ ਨੇ ਝੂਠੇ ਲਾਰਿਆਂ ਅਤੇ ਗੁਮਰਾਹਕੁੰਨ ਪ੍ਰਚਾਰ ਰਾਹੀ ਭਾਰੀ ਬਹੁਮਤ ਨਾਲ ਸਰਕਾਰ ਬਣਾ ਲੈਣ ਦੇ ਬਾਵਜੂਦ 6 ਮਹੀਨਿਆਂ ’ਚ ਹੀ ਫੇਲ ਸਾਬਤ ਹੋ ਗਈ ਹੈ। ਉਹਨਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਅਤੇ ਸਿਵਲ ਸਕਤਰੇਤ ’ਚ ਕਰਫ਼ਿਊ ਵਰਗਾ ਮਾਹੌਲ ਹੈ।
ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਤਾਂ ਦੂਰ ਜੋ ਪਹਿਲਾਂ ਮਿਲਦਾ ਸੀ ਉਹ ਵੀ ਖੋਹ ਜ਼ਰੂਰ ਲਈਆਂ ਹਨ।ਕਾਂਗਰਸ ਦੀ ਸਭ ਤੋਂ ਵੱਡਾ ਵਾਅਦਾ ਜੋ ਕਿ ਕਿਸਾਨਾਂ ਦਾ ਕੁਲ ਕਰਜ਼ਾ ਮੁਆਫ਼ ਕਰਨ ਦਾ ਸੀ , ਜਿਸ ਤੋਂ ਪਿੱਛੇ ਹਟਦਿਆਂ 90 ਹਜ਼ਾਰ ਕਰੋੜ ਕਿਸਾਨੀ ਕਰਜ਼ੇ ਦੀ ਥਾਂ ਸਿਰਫ਼ 1500 ਕਰੋੜ ਮੁਆਫ਼ ਕਰਨ ਦੀ ਗੱਲ ਹੋ ਰਹੀ ਹੈ ਉਹ ਵੀ ਕਾਗ਼ਜ਼ਾਂ ਤਕ ਹੀ ਸੀਮਤ ਹੈ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਉਹਨਾਂ ਰਾਜ ’ਚ ਆਰਥਿਕ ਸੰਕਟ ਵਰਗੀ ਸਥਿਤੀ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿੰਮੇਵਾਰ ਹੈ ।ਉਨਾਂ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਬਾਦਲ ਸਰਕਾਰ ਦਾ ਖ਼ਜ਼ਾਨਾ ਇੱਕ ਵਾਰ ਵੀ ਡਿਫਾਲਟਰ ਨਹੀਂ ਹੋਇਆ ਤੇ ਅੱਜ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਲੰਗਰ ’ਤੇ ਲੱਗੀ ਜੀ.ਐਸ.ਟੀ ਹਟਾਉਣ ਲਈ ਮਨਪ੍ਰੀਤ ਬਾਦਲ ਨੂੰ ਸਮਰੱਥ ਦੱਸਦਿਆਂ ਜੀ.ਐਸ.ਟੀ ਦਾ ਸੂਬਾ ਹਿਸਾ ਹਟਾਉਣ ਲਈ ਕਿਹਾ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ। ਲੋਕ ਭਲਾਈ ਸਕੀਮਾਂ ਬੰਦ ਕਰ ਦਿਤੀਆਂ ਗਈਆਂ ਹਨ।ਉਹਨਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਦੇਣ ਦਾ ਦੋਸ਼ ਲਾਇਆ ਕਿ ਉਸ ਵੱਲੋਂ ਗੁਰੂ ਨਗਰੀ ’ਚ ਵਿਕਾਸ ਕਾਰਜ ਅਤੇ ਰਾਜ ’ਚ ਧਾਰਮਿਕ ਵਿਰਾਸਤੀ ਸਥਾਨਾਂ ਨੂੰ ਬੰਦ ਕਰਾ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਹੈਰੀਟੇਜ ਵਾਕ ਦੇ ਸਫ਼ਾਈ ਕਰਮਚਾਰੀਆਂ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਦੌਰਾਨ ਇੱਕ ਰੁਪਇਆ ਵੀ ਤਨਖ਼ਾਹ ਨਹੀਂ ਮਿਲੀ ਹੈ।
ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬੀ.ਆਰ.ਟੀ.ਐਸ ਸਿਸਟਮ ਨੂੰ ਬੰਦ ਕਰ ਦੇਣ ਦਾ ਸਖ਼ਤ ਨੋਟਿਸ ਲਿਆ ।ਕੂੜਾ ਕਰਕਟ ਸ਼ਹਿਰ ’ਚ ਫੈਲ ਰਿਹਾ ਹੈ ਤੇ ਸਿੱਧੂ ਫੋਕੀ ਬਿਆਨਬਾਜ਼ੀ ’ਚ ਲੱਗਾ ਹੋਇਆ ਹੈ।ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੱਈ ਕਹਿ ਕੇ ਬਦਨਾਮ ਕਰਨ ਪ੍ਰਤੀ ਮੁਆਫ਼ੀ ਮੰਗਣ ਦੀ ਥਾਂ ਅੱਜ ਜਦ ਕਿ ਪੀ.ਜੀ.ਆਈ ਵਲੋਂ ਇੱਕ ਫੀਸਦੀ ਤੋਂ ਵੀ ਘੱਟ ਨਸ਼ਾ ਕਰਨ ਬਾਰੇ ਹੋਏ ਖ਼ੁਲਾਸੇ ਦਾ ਸਿਹਰਾ ਆਪਣੇ ਸਿਰ ਲੈਣ ਦੇ ਫਿਰਾਕ `ਚ ਬੈਠੇ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ।
ਉਹਨਾਂ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਰਣਜੀਤ ਸਿੰਘ ਨੂੰ ਕਾਂਗਰਸ ਕਰਾਰ ਦਿੱਤਾ। ਉਨਾਂ ਆਪੂ ਬਣੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਂਗਰਸ ਦਾ ਏਜੰਟ, ਨਕਲੀ ਅਤੇ ਵੱਡਾ ਫਰਾਡ ਤੇ ਭਗਵੰਤ ਮਾਨ ਨੂੰ ਇੱਕ ਮੂਰਖ ਕਿਸਮ ਦਾ ਬੰਦਾ ਦੱੱਸਿਆ।ਉਨਾਂ ਕਿਹਾ ਕਿ ਸਿਆਸਤ ਪ੍ਰੇਰਿਤ ਝੂਠੇ ਪਰਚਿਆਂ ਦੀ ਅਕਾਲੀ ਦਲ ਨੂੰ ਕੋਈ ਪ੍ਰਵਾਹ ਨਹੀਂ ।
ਡੇਰਾ ਸਿਰਸਾ ਬਾਰੇ ਉਹਨਾਂ ਕਿਹਾ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਵੇਗਾ ਉਸ ’ਤੇ ਪਹਿਰਾ ਦਿੱਤਾ ਜਾਵੇਗਾ। ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਬਾਰੇ ਉਹਨਾਂ ਦੱਸਿਆ ਕਿ ਉਹ ਨੇ `ਮੁੜ` ਆਉਣ ਲਈ ਕਈ ਸੁਨੇਹੇ ਭੇਜੇ ਹਨ।ਮਾਈਨਿੰਗ ’ਤੇ ਮੰਤਰੀ ਰਾਣਾ ਗੁਰਜੀਤ ਦਾ ਕਬਜ਼ਾ ਹੈ। ਰੇਤ ਜਿੱਥੇ ਪਹਿਲਾਂ 15 ਹਜ਼ਾਰ ਦਾ ਟਰੱਕ ਸੀ ਹੁਣ 50 ਹਜ਼ਾਰ ਦਾ ਹੋ ਗਿਆ ਹੈ।ਸ਼ਰਾਬ ’ਤੇ ਪਰਮਜੀਤ ਸਿੰਘ ਸਰਨਾ ਦਾ ਕਬਜ਼ਾ ਹੈ ਜੋ ਕਿ ਮੁੱਖ ਮੰਤਰੀ ਦਾ ਧਾਰਮਿਕ ਸਲਾਹਕਾਰ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹਾਰ ਦੇ ਡਰੋਂ ਕਾਰਪੋਰੇਸ਼ਨ ਚੋਣਾਂ ਕਰਾਉਣ ਤੋਂ ਭੱਜ ਰਹੀ ਹੈ।
ਇਸ ਮੌਕੇ ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਮਨਵਰ ਮਸੀਹ, ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ, ਗੁਰਬਚਨ ਸਿੰਘ ਬਬੇਹਾਲੀ, ਦਲਬੀਰ ਸਿੰਘ ਵੇਰਕਾ, ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media