Wednesday, April 1, 2026

ਪ੍ਰੋ. ਮੁਹੰਮਦ ਜਮੀਲ ਦੀ ਨਵੀਂ ਪੁਸਤਕ `ਉਰਦੂ, ਫਾਰਸੀ ਔਰ ਅਰਬੀ` ਦੀ ਘੁੰਡ ਚੁਕਾਈ

PPN1509201716ਮਾਲੇਰਕੋਟਲਾ (ਸੰਦੋੜ), 15 ਸਤੰਬਰ (ਪੰਜਾਬ ਪੋਸਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਮੁੱਖੀ ਪ੍ਰੋ. ਮੁਹੰਮਦ ਜਮੀਲ ਦੀ ਨਵੀਂ ਪੁਸਤਕ “ਉਰਦੂ, ਫਾਰਸੀ ਔਰ ਅਰਬੀ” ਦੀ ਘੁੰਡ ਚੁਕਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ.ਬੀ.ਐਸ ਘੁੰਮਨ ਵੱਲੋਂ ਕੀਤੀ ਗਈ। ਇਸ ਮੌਕੇ ਡਾ.ਇੰਦਰਜੀਤ ਸਿੰਘ (ਡੀਨ ਅਕਾਦਮਿਕ ਮਾਮਲਿਆਂ), ਡਾ. ਮਨਜੀਤ ਸਿਮਘ ਨਿੰਜਰ (ਰਜਿਸਟਰਾਰ), ਕੁਲਵੀਰ ਸਿੰਘ ਢਿੱਲੋਂ (ਡੀਨ ਵਿਦਿਆਰਥੀ), ਡਾ. ਜੀ.ਐਸ ਬੱਤਰਾ (ਡੀਨ ਰਿਸਰਚ) ਅਤੇ ਬਲਜੀਤ ਸਿੰਘ ਨਿੰਜਰ (ਕੰਟਰੋਲਰ ਪ੍ਰੀਖਿਆ) ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਵਾਇਸ ਚਾਂਸਲਰ ਬੀ.ਐਸ ਘੁੰਮਣ ਨੇ ਫਾਰਸੀ, ਉਰਦੂ ਅਤੇ ਅਦਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਸਰਾਹੁੰਦੇ ਹੋਏ ਕਿਹਾ ਕਿ ਉਰਦੂ ਅਤੇ ਫਾਰਸੀ ਨਾਲ ਪੰਜਾਬ ਦਾ ਪੁਰਾਣਾ ਰਿਸ਼ਤਾ ਹੈ ਜਿਸ ਦਾ ਸਬੂਤ ਇਹ ਪੁਸਤਕ ਹੈ।ਉਨ੍ਹਾਂ ਨੇ ਪੁਸਤਕ ਦੀ ਪ੍ਰਸੰਸਾ ਕਰਦਿਆਂ  ਯੂਨੀਵਰਸਿਟੀ ਦੇ ਸਾਰੇ ਅਫਸਰਾਂ ਨੇ ਡਾ.ਮੁਹੰਮਦ ਜਮੀਲ ਨੂੰ ਮੁਬਾਰਕਬਾਦ ਦਿੱਤੀ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply