ਮਾਲੇਰਕੋਟਲਾ (ਸੰਦੋੜ), 15 ਸਤੰਬਰ (ਪੰਜਾਬ ਪੋਸਟ) – ਨੈਸ਼ਨਲ ਕਮਿਸ਼ਨ ਪ੍ਰੋਟੈਕਸ਼ਨ ਆਫ਼ ਚਾਈਲਡ ਨਵੀ ਦਿੱਲੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਦੀਆਂ ਜੇਲ੍ਹਾਂ ਵਿੱਚ ਜੁਵੇਨਾਈਲਜ ਦੀ ਪਛਾਣ ਕਰਨ ਲਈ ਜੇਲ੍ਹਾਂ ਦੀ ਪੜ੍ਹਤਾਲ ਕੀਤੀ ਜਾਣੀ ਹੈ। ਪੜ੍ਹਤਾਲ ਲਈ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਮੇਟੀ ਬਣਾਈ ਗਈ ਜਿਸ ਵਿੱਚ ਬਾਲ ਭਲਾਈ ਕਮੇਟੀ, ਸਪੈਸ਼ਲ ਜ਼ੁਵੇਨਾਈਲ ਪੁਲਿਸ ਯੂਨਿਟ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ। ਕਮੇਟੀ ਵੱਲੋ ਜਿਲ੍ਹੇ ਦੀ ਸਬ ਜੇਲ੍ਹ ਮਲੇਰਕੋਟਲਾ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਕਮੇਟੀ ਵੱਲੋਂ ਡਿਪਟੀ ਸੁਪਰਡੈਂਟ ਸਬ ਜੇਲ੍ਹ ਮਲੇਰਕੋਟਲਾ ਮਨਜੀਤ ਸਿੰਘ ਟਿਵਾਣਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੇਲ੍ਹ ਵਿੱਚ ਜੁਵੇਨਾਈਲ ਕੈਦੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਤੂਰ ਨੇ ਕੈਦੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੇ ਬੱਚਿਆਂ ਸਬੰਧੀ ਸਮੱਸਿਆਵਾਂ ਸੁਣੀਆ ਗਈਆਂ।ਉਨ੍ਹਾ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਪਰਾਲੇ ਕੀਤੇ ਜਾਣਗੇ।ਇਸ ਦੌਰਾਨ ਐਸ.ਐਚ.ਓ ਮਲੇਰਕੋਟਲਾ ਜਤਿੰਦਰਪਾਲ ਸਿੰਘ, ਬਾਲ ਸੁਰੱਖਿਆ ਅਫ਼ਸਰ ਸਿਮਤਾ, ਨਿਰਮਲ ਕੌਰ, ਹਰਜੀਤ ਕੌਰ ਵੀ ਮੌਜੂਦ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media