Monday, June 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਯੂਨੀਵਰਸਿਟੀ ਅੰਤਰ ਕਾਲਜ ਯੋਗਾ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਜਗਦੀਫ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਯੋਗਾ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, PPN1609201702ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਯੋਗਾ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤੀ।ਕਾਲਜ ਟੀਮ ਨੇ ਐਚ.ਐਮ.ਵੀ ਕਾਲਜ ਜਲੰਧਰ, ਐਸ.ਡੀ ਕਾਲਜ ਦੀਨਾਨਗਰ, ਆਰ.ਆਰ.ਐਮ.ਕੇ ਕਾਲਜ ਪਠਾਨਕੋਟ, ਆਰ.ਆਰ.ਬਾਵਾ ਕਾਲਜ ਬਟਾਲਾ, ਐਸ.ਐਲ ਕਾਲਜ ਬਟਾਲਾ, ਗੁਰੂ ਨਾਨਕ ਨੈਸ਼ਨਲ ਕਾਲਜ ਸੁਲਤਾਨਪੁਰ ਲੋਧੀ, ਪੀ.ਸੀ.ਐਮ.ਐਸ.ਡੀ ਕਾਲਜ ਜਲੰਧਰ, ਰਘੂਨਾਥ ਕਾਲਜ ਜੰਡਿਆਲਾ ਗੁਰੂ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ‘ਚ ਮਿਸ ਸੁਮਨ ਕੌਰ ਨੂੰ ਉੱਤਮ ਯੋਗੀ ਘੋਸ਼ਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਹਨਾਂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਹੀ ਕਈ ਚਂੈਪੀਅਨਸ਼ਿਪਾਂ ‘ਚ ਮੱਲਾਂ ਮਾਰੀਆਂ ਹਨ ਤੇ ਨਤੀਜੇ ਵਜੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾਂ ਹੀ ਖੇਡਾਂ ਵਿਚ ਮੋਹਰੀ ਰਿਹਾ ਹੈ। ਗਗਨਪ੍ਰੀਤ ਕੌਰ, ਸੁਮਨ ਕੌਰ, ਤਨਵੀ ਅਰੋੜਾ, ਇਸ਼ਾ ਚੌਧਰੀ, ਮੀਨਾਕਸ਼ੀ ਅਤੇ ਸਿਮਰਨਜੀਤ ਕੌਰ ਟੀਮ ਦੇ ਮੈਂਬਰ ਹਨ।
ਕਾਲਜ ਦੀਆਂ 6 ਖਿਡਾਰਨਾਂ ਗਗਨਪ੍ਰੀਤ ਕੌਰ, ਸੁਮਨ ਕੌਰ, ਤਨਵੀ ਅਰੋੜਾ, ਇਸ਼ਾ ਚੌਧਰੀ, ਮੀਨਾਕਸ਼ੀ ਅਤੇ ਸਿਮਰਨਜੀਤ ਕੌਰ ਭੁਵਨੇਸ਼ਵਰ `ਚ ਅਕਤੂਬਰ 2017 ‘ਚ ਹੋਣ ਵਾਲੀ ਸਰਵ ਭਾਰਤੀ ਅੰਤਰਵਰਸਿਟੀ ਚੈਂਪੀਅਨਸ਼ਿਪ ਲਈ ਚੁਣੀਆਂ ਗਈਆਂ ਹਨ।
ਡਾ. ਸ਼ਿਵਾਜੀ ਰਾਇ ਮੁਖੀ ਸੀ.ਟੀ.ਵੀ.ਐਸ ਵਿਭਾਗ ਗੁਰੂ ਨਾਨਕ ਦੇਵ ਹਸਪਤਾਲ, ਸੁਦਰਸ਼ਨ ਕਪੂਰ, ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਅਤੇ ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਹਿਤ ਹੋਰ ਫੈਕਲਟੀ ਮੈਂਬਰਾਂ ਨੇ ਇਨ੍ਹਾਂ ਖਿਡਾਰਨਾਂ ਨੂੰ ਵਧਾਈ ਦਿੱਤੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply