ਧੂਰੀ, 16 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਸਰਾ ਫਾਊਂਡੇਸ਼ਨ ਧੂਰੀ ਵੱਲੋਂ ਲਖਵੀਰ ਸਿੰਘ ਧਾਂਦਰਾ ਅਤੇ ਗੋਬਿੰਦਰ ਸਿੰਘ ਖੰਗੂੜਾ ਦੀ ਅਗੁਵਾਈ ਵਿੱਚ ਦੇਸ਼ ਭਗਤ ਕਾਲਜ ਬਰੜਵਾਲ ਵਿਖੇ 8ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਬੈਂਕ ਸੰਗਰੂਰ ਤੋਂ ਆਈ ਟੀਮ ਨੇ ਖੂਨਦਾਨੀਆਂ ਤੋਂ 100 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਦਾਮਨਥਿੰਦ ਬਾਜਵਾ ਨੇ ਸਾਂਝੇ ਤੌਰ `ਤੇ ਕੀਤਾ।ਖੰਗੂੜਾ ਨੇ ਮੈਡਮ ਬਾਜਵਾ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਜਿੱਥੇ ਦਾਨੀ ਵਿਅਕਤੀ ਨੂੰ ਅਨੇਕਾਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਇਸ ਨਾਲ ਕਈ ਕੀਮਤੀ ਜਾਨਾਂ ਵੀ ਬਚਾਈਆਂ ਜਾਂਦੀਆਂ ਹਨ ਇਸ ਲਈ ਖੂਨਦਾਨ ਇੱਕ ਉੱਤਮ ਦਾਨ ਹੈ ਇਸ ਮੌਕੇ ਰਾਹੁਲਇੰਦਰ ਸਿੰਘ ਸਿੱਧੂ, ਵਿਧਾਇਕ ਹਰਪਾਲ ਸਿੰਘ ਚੀਮਾ, ਆਪ ਆਗੂ ਰਾਜਵੰਤ ਸਿੰਘ ਘੁੱਲੀ, ਪ੍ਰਿੰਸੀਪਲ ਡਾ. ਸ਼ਵਿੰਦਰ ਸਿੰਘ ਛੀਨਾ, ਡਾ. ਅਨਵਰ ਭਸੌੜ, ਟਰੱਸਟੀ ਬੰਤ ਸਿੰਘ ਬਰੜਵਾਲ, ਮੈਡਮ ਪਰਮਜੀਤ ਕੌਰ ਕਹੇਰੂ, ਹੰਸ ਰਾਜ ਗੁਪਤਾ ਅਤੇ ਸੰਦੀਪ ਸਿੰਘ ਬਰੜਵਾਲ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media