ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਅਜ ਜ਼ੇਲ ਦਾ ਦੌਰਾ ਕੀਤਾ ਗਿਆ ਅਤੇ ਜ਼ੇਲ ਵਿੱਚ ਕੈਂਪ ਕੋਰਟ ਲਗਾਈ ਗਈ। ਕੈਂਪ ਕੋਰਟ ਵਿੱਚ ਕੇਸ ਲਗਾਏ ਗਏ ਅਤੇ ਇਹਨਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਮੈਡਮ ਮੋਨਿਕਾ ਸ਼ਰਮਾ ਵਲੋਂ ਜ਼ੇਲ ਵਿੱਚ ਬੈਰਕਾਂ ਅਤੇ ਲੀਗਲ ਏਡ ਕਲੀਨਿਕ ਦਾ ਨਰੀਖਣ ਕੀਤਾ ਗਿਆ।ਉਨਾਂ ਪੈਰਾ ਲੀਗਲ ਵਲੰਟੀਅਰਾਂ ਨੂੰ ਮਿਲ ਕੇ ਲੀਗਲ ਏਡ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ।ਜ਼ੇਲ ਵਿੱਚ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਵੀ ਜਾਣੂ ਕਰਵਾਇਆ ਗਿਆ।ਇਸ ਤੋਂ ਬਾਅਦ ਲੇਡੀਜ਼ ਬੈਰਕ ਦਾ ਵੀ ਦੌਰਾ ਕੀਤਾ ਗਿਆ।ਲੇਡੀਜ਼ ਬੈਰਕ ਵਿੱਚ ਸਿਲਾਈ ਸੈਂਟਰ, ਸਕੂਲ ਅਤੇ ਲੰਗਰ ਹਾਲ ਦਾ ਵੀ ਨਰੀਖਣ ਕੀਤਾ ਗਿਆ।ਇਸ ਤੋਂ ਇਲਾਵਾ ਜੇਲ ਵਿੱਚ ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ੇਲ ਸੁਪਰਡੈਂਟ ਨੂੰ ਕਿਹਾ ਗਿਆ।ਜ਼ੇਲ ਵਿਚ ਜਿਹਨਾਂ ਕੈਦੀਆਂ ਨੂੰ ਵਕੀਲ ਨਹੀਂ ਮਿਲੇ ਸਨ, ਉਹਨਾਂ ਕੈਦੀਆਂ ਨੂੰ ਫ੍ਰੀ ਵਕੀਲ ਦੇਣ ਲਈ ਫਾਰਮ ਭਰੇ ਗਏ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media