ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਅੰਮਿ੍ਰਤਸਰ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ `ਤੇ ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਲੜਕੀਆਂ ਦੇ ਜਨਮ ਦਿਨ ਮਨਾਉਣ ਅਤੇ ਉਨਾਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਉਪਰਾਲਾ ਤਹਿਤ ਹਰਦੀਪ ਕੌਰ ਜਿਲਾ ਪ੍ਰੋਗਰਾਮ ਅਫਸਰ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਦੀ ਅਗਵਾਈ ਹੇਠ ਪਿੰਡ ਸੋਹੀਆ ਕਲਾਂ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ 15 ਬੇਟੀਆਂ ਦਾ ਜਨਮ ਦਿਨ ਮਨਾ ਕੇ ਪਹਿਲਾ ਪ੍ਰੋਗਰਾਮ ਕਰਵਾਇਆ ਗਿਆ।ਪਹਿਲੇ ਪੜਾਅ ਵਿਚ 10 ਪਿੰਡਾਂ ਦੀ ਚੋਣ ਕੀਤੀ ਗਈ ਹੈ ।ਇਸ ਉਪਰੰਤ ਦੂਸਰੇ ਖੇਤਰਾਂ ਵਿੱਚ ਵੀ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਜਿਲਾ ਪ੍ਰਸ਼ਾਸ਼ਨ ਵਲੋਂ ਕੀਤਾ ਗਿਆ ਹੈ।
ਇਸ ਮੌਕੇ ਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਬੇਟੀ ਬਚਾਓ ਬੇਟੀ ਪੜਾਓ ਸਕੀਮ ਸਕੀਮ ਬਾਰੇ ਦੱਸਿਆ ਗਿਆ।ਸਿਹਤ ਵਿਭਾਗ ਵਲੋਂ ਆਏ ਰਣਜੀਤ ਕੁਮਾਰ ਵਲੋਂ ਸਿਹਤ ਵਿਭਾਗ, ਸਿਖਿਆ ਵਿਭਾਗ ਵੱਲੋਂ ਆਏ ਜਸਬੀਰ ਸਿੰਘ ਗਿਲ, ਸਹਾਇਕ ਕੈਰੀਅਰ ਗਾਈਡੈਂਸ ਕੌਂਸਲਰ ਨੇ ਸਿਖਿਆ ਵਿਭਾਗ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਆਏ ਡਾ. ਅਮਨਦੀਪ ਸਿੰਘ ਨੇ ਔਰਤਾਂ ਪ੍ਰਤੀ ਬਣੇ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਮੈਡਮ ਸੁਮਨ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਮਜੀਠਾ ਵਲੋਂ 15 ਲੜਕੀਆਂ ਦਾ ਕੇਕ ਕੱਟ ਕੇ ਜਨਮ ਦਿਨ ਵੀ ਮਨਾਈਆਂ ਗਿਆ ਅਤੇ ਮਾਵਾਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਵੀ ਕੀਤਾ ਗਿਆ ਰਾਜੇਸ਼ ਕੁਮਾਰ ਬਾਲ ਸੁਰਖਿਆ ਅਸਫ਼ਰ ਵਲੋਂ ਦੱਸਿਆ ਗਿਆ ਕਿ ਇਸ ਜਨਮ ਦਿਨ ਦੀ ਮੁਹਿੰਮ ਦੀ ਸ਼ੁਰੂਆਤ ਪਿੰਡ ਸੋਹੀਆ ਕਲਾਂ ਤੋਂ ਕੀਤੀ ਗਈ ਹੈ ਅਤੇ ਇਹ ਪ੍ਰੋਗਰਾਮ ਉਨਾਂ ਪਿੰਡਾ ਵਿੱਚ ਕੀਤੀ ਜਾ ਰਹੀ ਹੈ ਜਿਨਾਂ ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ।ਪਿੰਡ ਲਹਿਰਕਾ, ਚਾਟੀਵਿੰਡ, ਸੁਧਾਰ ਰਾਜਪੂਤਾਂ, ਬਾਸਰਕੇ ਭੈਣੀ, ਝਲਾਰੀ, ਖਾਸਾ, ਕੂਕੇ ਵਾਲੀ ਅਤੇ ਚੱਕ ਮੁਕੰਦ ਵਿੱਚ ਇਹ ਪ੍ਰੋਗਰਾਮ ਕਰਵਾਏ ਜਾਣੇ ਹਨ।ਇਸ ਮੌਕੇ ਬਲਵਿੰਦਰ ਸਿੰਘ, ਆਊਟ ਰਿਚ ਵਰਕਰ ਤੇ ਪਿੰਡ ਦੇ ਵਿਲੇਜ ਕੁਆਰਡੀਨੇਟਰ ਭੁਪਿੰਦਰ ਕੌਰ, ਸੁਰਿੰਦਰ ਪਾਲ ਕੌਰ, ਸਰਪੰਚ ਅਤੇਸ਼ਿਵਾਲਾ ਸਕੂਲ ਦੇ ਪਿ੍ਰੰਸੀਪਲ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media