Friday, October 2, 2026

ਮਾਝੇ ਦੇ ਨੌਜਵਾਨਾਂ ਦੀ ਫੌਜ `ਚ ਭਰਤੀ ਲਈ ਰੈਲੀ 4 ਅਕਤੂਬਰ ਤੋਂ ਡੀ.ਸੀ

ਆਨਲਾਈਨ ਰਜਿਸਟਰੇਸ਼ਨ ਜਾਰੀ

Kamaldeep S Sangha DCਅੰਮਿ੍ਤਸਰ, 19 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਝੇ ਦੇ ਨੌਜਵਾਨ ਜੋ ਕਿ ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਵਸਨੀਕ ਹਨ ਦੀ ਫੌਜ ਵਿਚ ਬਤੌਰ ਸਿਪਾਹੀ, ਕਲਰਕ ਅਤੇ ਸਿਪਾਹੀ ਟੈਕਨੀਕਲ ਦੀ ਭਰਤੀ 4 ਅਕਤੂਬਰ ਤੋਂ 17 ਅਕਤੂਬਰ ਤੱਕ ਖਾਸਾ ਫੌਜੀ ਛਾਉਣੀ ਵਿਖੇ ਹੋ ਰਹੀ ਹੈ।ਜਿਸ ਲਈ ਫੌਜ ਦੀ ਵੈਬਸਾਈਟ `ਤੇ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਉਮਦੀਵਾਰਾਂ ਨੂੰ ਭਰਤੀ ਦਾ  ਦਿਨ ਈਮੇਲ ਉੱਤੇ ਭੇਜਿਆ ਜਾਣਾ ਹੈ ਅਤੇ ਉਹ ਈਮੇਲ ਉੱਤੇ ਆਏ ਦਾਖਲਾ ਕਾਰਡ ਦਾ ਪਿ੍ਰੰਟ ਅਤੇ ਹੋਰ ਜ਼ਰੂਰੀ ਦਸਤਾਵੇਜ ਲੈ ਕੇ ਹੀ ਭਰਤੀ ਵਿਚ ਪਹੁੰਚਣ।
ਉਨਾਂ ਦੱਸਿਆ ਕਿ ਸਿਪਾਹੀ ਲਈ 1 ਅਕਤੂਬਰ 1996 ਤੋਂ 1 ਅਪ੍ਰੈਲ 2000 ਤੱਕ ਪੈਦਾ ਹੋਏ ਨੌਜਵਾਨ ਜਿਨਾਂ ਨੇ ਦਸਵੀਂ 45 ਪ੍ਰਤੀਸ਼ਤ ਅੰਕਾਂ ਨਾਲ ਜਾਂ ਪਲੱਸ ਟੂ ਹਰੇਕ ਵਿਸ਼ੇ ਵਿਚੋਂ 33 ਪ੍ਰਤੀਸ਼ਤ ਨੰਬਰ ਲੈ ਕੇ ਕੀਤੀ ਹੋਵੇ, ਉਹ ਭਰਤੀ ਲਈ ਯੋਗ ਹਨ। ਉਨਾਂ ਦਾ ਕੱਦ 170 ਸੈ:ਮੀ:, ਭਾਰ 50 ਕਿਲੋ, ਛਾਤੀ 77 ਸੈਮੀ: ਹੋਣਾ ਚਾਹੀਦਾ ਹੈ।
ਸੰਘਾ ਨੇ ਦੱਸਿਆ ਕਿ ਸਿਪਾਹੀ ਕਲਰਕ ਅਤੇ ਸਿਪਾਹੀ ਤਕਨੀਕੀ ਵਰਗ ਲਈ 1 ਅਕਤੂਬਰ 2017 ਤੱਕ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਦੇ ਨੌਜਵਾਨ ਭਰਤੀ ਲਈ ਯੋਗ ਹਨ।ਉਨਾਂ ਦੱਸਿਆ ਕਿ ਕਲਰਕ ਲਈ ਕੱਦ ਘੱਟੋ-ਘੱਟ 162 ਸੈਮੀ: ਅਤੇ ਤਕਨੀਕੀ ਵਰਗ ਲਈ 170 ਸੈਮੀ: ਲਿਆ ਜਾਵੇਗਾ। ਉਨਾਂ ਨੌਜਵਾਨਾਂ ਨੂੰ ਇਸ ਭਰਤੀ ਲਈ ਤਿਆਰੀ ਦੀ ਅਪੀਲ ਕਰਦੇ ਕਿਹਾ ਕਿ ਉਹ ਫੌਜ ਦੀ ਵੈਬਸਾਈਨ ਤੋਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ ਧਿਆਨ ਨਾਲ ਪੜ ਲੈਣ। ਉਨਾਂ ਦੱਸਿਆ ਕਿ ਫੌਜ ਦੀ ਲੋੜ ਅਨੁਸਾਰ ਸਾਰੇ ਉਮੀਦਵਾਰ 12 ਪਾਸਪੋਰਟ ਸਾਈਜ ਫੋਟੋਆਂ, ਸਿੱਖ ਉਮੀਦਵਾਰ 12 ਪਾਸਪੋਰਟ ਸਾਈਜ ਫੋਟੋ ਪੱਗ ਨਾਲ ਅਤੇ 12 ਬਿਨਾਂ ਪੱਗ ਤੋਂ ਨਾਲ ਲੈ ਕੇ ਆਉਣ, ਇਸ ਤੋਂ ਇਲਾਵਾ ਸਾਰੇ ਇੱਛੁਕ ਨੌਜਵਾਨ ਜਨਮ ਦਾ ਸਬੂਤ ਦਰਸ਼ਾਉਦੇ ਸਰਟੀਫਿਕੇਟ, ਯੋਗਤਾ ਸਰਟੀਫਿਕੇਟ, ਜਾਤ ਬਾਰੇ ਸਰਟੀਫਿਕੇਟ, ਸਕੂਲ ਵਲੋਂ ਚਾਲ-ਚਲਨ ਸਰਟੀਫਿਕੇਟ, ਰੈਜੀਡੈਂਸ ਸਰਟੀਫਿਕੇਟ, ਸਰਪੰਚ ਜਾਂ ਜਿਲਾ ਪ੍ਰਸਾਸ਼ਨ ਵਲੋਂ ਜਾਰੀ ਕੀਤਾ ਨਾ ਵਿਆਹੇ ਹੋਣ ਦਾ ਸਰਟੀਫਿਕੇਟ ਜੋ ਛੇ ਮਹੀਨੇ ਤੋਂ ਪੁਰਾਣਾ ਨਾ ਹੋਵੇ ਨਾਲ ਲੈ ਕੇ ਆਉਣ।ਉਨਾਂ ਦੱਸਿਆ ਕਿ ਐਨ.ਸੀ.ਸੀ ਦੇ ਸਰਟੀਫਿਕੇਟ ਦੇ ਹੋਲਡਰਾਂ, ਆਈ ਟੀ ਆਈ, ਕੰਪਿਊਟਰ ਕੋਰਸ, ਪਾਲੀਟੈਕਨੀਕ ਅਤੇ ਟਾਈਪ ਦਾ ਕੋਰਸ ਵਾਲੇ ਨੌਜਵਾਨ ਨੂੰ ਬੋਨਸ ਅੰਕ ਦਿੱਤੇ ਜਾਣਗੇ।ਇਸ ਤੋਂ ਇਲਾਵਾ ਰਾਜ, ਰਾਸਟਰ ਅਤੇ ਅੰਤਰਰਾਸ਼ਟਰੀ ਪੱਧਰ `ਤੇ ਖੇਡਾਂ ਵਿੱਚ ਪਹਿਲੀਆਂ ਦੋ ਥਾਵਾਂ ਉੱਤੇ ਰਹਿਣ ਵਾਲੇ ਨੌਜਵਾਨਾਂ ਨੂੰ ਵਾਧੂ ਅੰਕ ਮਿਲਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply