Friday, October 2, 2026

ਜਿਲਾ ਪ੍ਰਸਾਸ਼ਨ ਵਲੋਂ ਬੱਚਿਆਂ ਦੀ ਸੁਰੱਖਿਆ ਲਈ ਸਕੂਲਾਂ ਨੂੰ ਨਿਰਦੇਸ਼

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਕੂਲੀ ਬਚਿਆਂ ਦੀ ਸੁਰਖਿਆ ਨੂੰ ਲੈ ਕੇ ਸਕੂਲਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨਾਂ ਦੀ ਪਾਲਣਾ ਲਈ ਹਰੇਕ ਸਕੂਲ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਬਚਿਆਂ ਨੂੰ ਕਿਸੇ ਵੀ ਤਰਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਸਕੂਲ/ਕਾਲਜ ਪ੍ਰਬੰਧਕਾਂ ਨੂੰ ਕੋਈ ਵੀ ਸਟਾਫ਼ (ਅਧਿਆਪਕ, ਅਟੈਂਡੈਂਟਸ, ਸੇਵਾਦਾਰ, ਡਰਾਈਵਰ, ਕਲੀਨਰ ਆਦਿ) ਬਿਨਾਂ ਅਗਾਊਂ ਪੁਲੀਸ ਪੜਤਾਲ ਤੋਂ ਨਾ ਰੱਖਣ ਲਈ ਕਿਹਾ ਗਿਆ ਹੈ। ਸਟਾਫ਼ ਮੈਂਬਰਾਂ ਦੀ ਬਚਿਆਂ ਵਲੋਂ ਵਰਤੇ ਜਾਣ ਵਾਲੇ ਬਾਥਰੂਮਾਂ ਤਕ ਪਹੁੰਚ ਨਾ ਹੋਵੇ ਅਤੇ ਸਟਾਫ਼ ਅਤੇ ਬਚਿਆਂ ਦੇ ਬਾਥਰਮ ਅਲਗ-ਅਲਗ ਹੋਣੇ ਚਾਹੀਦੇ ਹਨ।
ਜੇਕਰ ਕੋਈ ਵੀ ਵਿਦਿਆਰਥੀ ਸਕੂਲ/ਕਾਲਜ ਜਾਂ ਘਰ, ਕਿਸੇ ਵੀ ਤਰਾਂ ਦੇ ਸਰੀਰਕ ਵਧੀਕੀ ਦੀ ਸ਼ਿਕਾਇਤ ਕਰਦਾ ਹੈ ਤਾਂ ਸਕੂਲ/ਕਾਲਜ ਮੁਖੀ ਤੁਰੰਤ ਨੇੜਲੇ ਪੁਲੀਸ ਥਾਣੇ ਵਿੱਚ ਇਤਲਾਹ ਕਰਨੀ ਯਕੀਨੀ ਬਣਾਵੇਗਾ। ਵਿਦਿਆਰਥੀਆਂ ਨੂੰ ਪੋਸਕੋ ਈ-ਬਾਕਸ (ਆਨਲਾਈਨ ਸ਼ਿਕਾਇਤ ਪੋਰਟਲ) ਪ੍ਰਤੀ ਜਾਣੂ ਕਰਵਾਉਣ ਲਈ ਵੀ ਆਖਿਆ ਗਿਆ ਹੈ।ਹਰੇਕ ਸਕੂਲ/ਕਾਲਜ ਨੂੰ ਚਾਈਲਡ ਹੈਲਪਲਾਈਨ ਨੰ. 1098 ਆਪਣੇ ਅਦਾਰੇ ਵਿੱਚ ਹਰ ਇਕ ਨੂੰ ਸੌਖੇ ਹੀ ਨਜ਼ਰ ਆਉਣ ਵਾਲੇ ਥਾਂ ’ਤੇ ਲਿਖਣ ਲਈ ਆਖਿਆ ਗਿਆ ਹੈ।
ਜਿਨਾਂ ਸਕੂਲ ਵੈਨਾਂ/ਬਸਾਂ ਵਿਚ ਲੜਕੀਆਂ (ਵਿਦਿਆਰਥਣਾਂ) ਸਫ਼ਰ ਕਰਦੀਆਂ ਹਨ, ਉਨਾਂ ਵਿਚ ਮਹਿਲਾ ਅਟੈਂਡੈਂਟ ਦੀ ਡਿਊਟੀ ਲਾਜ਼ਮੀ ਕਰਨ ਲਈ ਆਖਿਆ ਗਿਆ ਹੈ ਅਤੇ ਇਹ ਮਹਿਲਾ ਅਟੈਂਡੈਂਟ ਜਿਥੋਂ ਪਹਿਲੀ ਵਿਦਿਆਰਥਣ ਸਵਾਰ ਹੋਵੇ, ਤੋਂ ਪਹਿਲਾਂ ਬਸ ਵਿੱਚ ਮੌਜੂਦ ਹੋਣੀ ਚਾਹੀਦੀ ਹੈ।ਇਸੇ ਤਰਾਂ ਆਖਰੀ ਵਿਦਿਆਰਥਣ ਦੇ ਉਤਰਣ ਤੋਂ ਬਾਅਦ ਹੀ ਮਹਿਲਾ ਅਟੈਂਡੈਂਟ ਬਸ ਵਿਚੋਂ ਉਤਰੇਗੀ।
ਸਮੂਹ ਨਿੱਜੀ ਸਕੂਲਾਂ ਦੀਆਂ ਬੱਸਾਂ ਪੰਜਾਬ ਸੇਫ਼ ਸਕੂਲ ਵਾਹਨ ਨੀਤੀ ਦਾ ਪਾਲਣ ਕਰਦੀਆਂ ਹੋਣੀਆਂ ਚਾਹੀਦੀਆਂ ਹਨ।ਇਸ ਤੋਂ ਇਲਾਵਾ ਜ਼ਿਲੇ ਵਿੱਚ ਗਠਿਤ ਸੇਫ਼ ਸਕੂਲ ਵਾਹਨ ਕਮੇਟੀਆਂ ਨੂੰ ਸਕੂਲ ਬੱਸਾਂ ਅਤੇ ਸਕੂਲਾਂ ਵਿਚ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਸਬੰਧੀ ਹਦਾਇਤਾਂ ਦੀ ਪਾਲਣਾ ਲਈ ਸਮੇਂ-ਸਮੇਂ ਚੈਕਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply