ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਖੋਜ ਨੂੰ ਹੋਰ ਵਧੇਰੇ ਪ੍ਰੋਤਸਾਹਿਤ ਕਰਨ ਲਈ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਡਾਟਾ ਐਨਾਲਾਇਟਿਕਸ ਐਂਡ ਰੀਸਰਚ ਕੇਂਦਰ ਦੀ ਸਥਾਪਨਾ ਕੀਤੀ ਹੈ।ਇਸ ਕੇਂਦਰ ਦੀ ਸਥਾਪਤੀ ਦਾ ਉਦੇਸ਼ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਖੋਜ ਸਬੰਧੀ ਲੋੜੀਂਦੀ ਸੁਵਿਧਾ ਪ੍ਰਦਾਨ ਕਰਨਾ ਹੈ ਤਾਂ ਜੋ ਯੂਨੀਵਰਸਿਟੀ ਵਿਖੇ ਮਿਆਰੀ ਖੋਜ ਹੋ ਸਕੇ ਜਿਸ ਦੇ ਸਿੱਟੇ ਮਿਆਰੀ ਅਤੇ ਲਾਹੇਵੰਦ ਹੋਣ।
ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਪ੍ਰਭਜੀਤ ਸਿੰਘ ਅਤੇ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਦੇ ਡਾ. ਬਲਵਿੰਦਰ ਸਿੰਘ ਵੱਲੋਂ ਇਹ ਕੇਂਦਰ ਚਲਾਇਆ ਜਾਵੇਗਾ।ਇਹ ਕੇਂਦਰ ਆਹਲਾ ਦਰਜੇ ਦੇ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਹੂਲਤਾਂ ਵਾਲਾ ਹੋਵੇਗਾ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਦੀ ਨਿਗਰਾਨੀ ਹੇਠ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਸਥਾਪਿਤ ਹੋਵੇਗਾ ।
ਇਹ ਕੇਂਦਰ ਨੌਜੁਆਨ ਖੋਜਾਰਥੀਆਂ ਨੂੰ ਵੱਧ ਤੋਂ ਵੱਧ ਫੰਡ ਦੇਣ ਵਾਲੀਆਂ ਏਜੰਸੀਆਂ ਤਕ ਪਹੁੰਚ ਕਰਨ ਲਈ ਖੋਜ ਵਾਸਤੇ ਨਵੇਂ ਪ੍ਰਪੋਜ਼ਲ ਦੇਣ ਤੋਂ ਇਲਾਵਾ ਮਿਆਰੀ ਜਰਨਲਾਂ ਵਿਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਉਣ, ਥੀਸਜ਼ ਅਤੇ ਡਜ਼ਰਟੇਸ਼ਨ ਬਣਾਉਣ ਲਈ ਸਹਾਇਤਾ ਕਰੇਗਾ। ਇਹ ਕੇਂਦਰ ਖੋਜਾਰਥੀਆਂ ਦੇ ਜਾਣਕਾਰੀ ਵਧਾਉਣ ਲਈ ਖੋਜ ਨਾਲ ਸਬੰਧਤ ਵਰਕਸ਼ਾਪ, ਸ਼ਾਰਟ ਟਰਮ ਕੋਰਸ ਅਤੇ ਸਿਖਲਾਈ ਕੋਰਸਾਂ ਦਾ ਆਯੋਜਨ ਵੀ ਕਰੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media