Friday, June 26, 2026

ਮੈਗਾ ਮੁਫਤ ਕੈਂਸਰ ਕੈਂਪ ਵਿੱਚ 350 ਮਰੀਜ਼ਾਂ ਦਾ ਕੀਤਾ ਚੈਕਅੱਪ

ਵਰਲਡ ਕੈਂਸਰ ਕੇਅਰ ਦਾ ਮੁੱਖ ਉਦੇਸ਼ ਕੈਂਸਰ ਨੂੰ ਕਾਬੂ ਕਰਨਾ – ਕੁਲਵੰਤ ਧਾਲੀਵਾਲ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਵਲੋਂ ਮਾਲਵਾ ਪੱਟੀ ਦੇ ਦੋ ਵੱਡੇ ਜ਼ਿਲਿਆਂ ਵਿੱਚ ਚਾਰ PPN2209201717ਰੋਜ਼ਾ ਕੈਂਸਰ ਜਾਂਚ ਕੈਂਪ ਲਗਾਏ ਜਾ ਰਹੇ ਹਨ।ਪਹਿਲਾ ਕੈਂਪ ਬਠਿੰਡਾ ਦੇ ਵਿਸ਼ਵਕਰਮਾ ਭਵਨ ਆਦਰਸ਼ ਨਗਰ ਵਿਖੇ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਜਿਲਿਆਂ ਤੋਂ ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ।ਕੈਂਪ ਦਾ ਉਦਘਾਟਨ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਯੂ.ਕੇ ਵੱਲੋ ਕੀਤਾ ਗਿਆ। ਇਹ ਕੈਂਪ ਮਾਤਾ ਕਰਤਾਰ ਕੌਰ ਦੇ ਸਪੁੱਤਰ ਸਵਰਨਜੀਤ ਸਿੰਘ ਮਠਾੜੂ ਅਤੇ ਚਰਨਜੀਤ ਸਿੰਘ ਮਠਾੜੂ ਦੇ ਸਹਿਯੋਗ ਨਾਲ ਲਗਾਇਆ ਗਿਆ।ਜਾਣਕਾਰੀ ਦਿੰਦਿਆਂ ਮਾਲਵਾ ਜੋਨ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੈਗਾ ਕੈਂਪ ਵਿੱਚ ਡਾ. ਧਰਮਿੰਦਰ ਸਿੰਘ ਦੀ ਟੀਮ ਵੱਲੋ 350 ਮਰੀਜ਼ਾਂ ਦਾ ਮੁਫਤ ਚੈੱਕਅੱਪ ਅਤੇ ਟੈਸਟ ਕੀਤੇ ਗਏ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਵੀ ਕੀਤਾ ਗਿਆ।ਸਿੱਧੂ ਨੇ ਦੱਸਿਆ ਕਿ ਕੈਂਪ ‘ਚ ਬੱਚੇਦਾਨੀ ਦਾ ਕੈਂਸਰ, ਗਦੂਦਾਂ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਬਲੱਡ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ ਦੇ ਮੁਫਤ ਟੈਸਟ ਕੀਤੇ ਗਏ।
ਇਸ ਮੌਕੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਕੈਂਸਰ ਨੂੰ ਪਹਿਲੀ ਸਟੇਜ ਤੇ ਫੜਨਾ ਹੈ ਤਾਂ ਜੋ ਲੋਕਾਂ ਨੂੰ ਕੈਂਸਰ ਤੋਂ ਬਚਾਇਆ ਜਾ ਸਕੇ।ਉਨਾਂ ਅੱਗੇ ਦੱਸਿਆ ਕਿ ਅੱਜ ਜਿਸ ਤਰਾਂ ਦੇ ਨਾਲ ਕੈਂਸਰ ਆਪਣੇ ਪੈਰ ਫੈਲਾ ਰਿਹਾ ਹੈ, ਜੇਕਰ ਸਮਾਂ ਰਹਿੰਦਿਆ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੇਵੇਗਾ। ਉਨਾਂ ਕਿਹਾ ਕਿ ਸਮਰਥ ਲੋਕ ਤਾਂ ਕੈਂਸਰ ਨਾਲ ਸੰਬੰਧਿਤ ਬੀਮਾਰੀ ਹੋਣ ਤੇ ਇਲਾਜ ਕਰਵਾ ਲੈਂਦੇ ਹਨ ਪਰ ਗਰੀਬ ਵਰਗ ਇਸ ਤੋਂ ਵਾਂਝਾ ਰਹਿ ਜਾਂਦਾ ਹੈ।ਉਨਾਂ ਹਰ ਵਿਅਕਤੀ ਨੂੰ ਇਸ ਨਾਮੁਰਾਦ ਬੀਮਾਰੀ ਦੇ ਲੱਛਣਾ ਦੇ ਬਾਰੇ ਪੂਰੀ ਜਾਣਕਾਰੀ ਅਤੇ ਟੈਸਟ ਕਰਵਾਉਣ ਲਈ ਇਹਨਾਂ ਕੈਪਾਂ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਕੈਂਪ ਨੂੰ ਸਫਲ ਬਣਾਉਣ ਵਿੱਚ ਪ੍ਰੀਤ ਬਰਾੜ, ਪੀ.ਐਸ ਵਿਰਦੀ, ਆਨੰਦ ਕੁਮਾਰ ਆਦਿ ਯੋਗਦਾਨ ਪਾਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply