ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਵਿੱਚ 15 ਸਤੰਬਰ ਤੋਂ 2 ਅਕਤੂਬਰ 2017 ਤਕ ਮਨਾਏ
ਜਾ ਰਹੇ ਸਵੱਛਤਾ ਪਖਵਾੜੇ ਤਹਿਤ ਜ਼ਿਲਾ ਪ੍ਰਸ਼ਾਸਨ ਬਠਿੰਡਾ ਦੁਆਰਾ ਸ਼ਹਿਰ ਦੀਆਂ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਨਾਲ ਰਲ ਕੇ ਸ਼ਹਿਰ ਦੀ ਸਫਾਈ ਕਰਵਾਈ ਗਈ।ਇਸ ਮੌਕੇ ਡਿਪਟੀ ਬਠਿੰਡਾ ਦੀਪਰਵਾ ਲਾਕਰਾ, ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਮੌਜੂਦ ਸਨ।ਲਾਕਰਾ ਨੇ ਕਿਹਾ ਕਿ ਸਫਾਈ ਕਰਨਾ ਸਿਰਫ਼ ਸਫ਼ਾਈ ਸੇਵਕਾਂ ਦਾ ਕੰਮ ਹੀ ਨਹੀਂ ਹ,ੈ ਬਲਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ।18 ਸਤੰਬਰ ਨੂੰ ਸਵੈ-ਸੇਵੀ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਇਸ ਮੁਹਿੰਮ ਨੂੰ ਵੱਡੀ ਜਿੱਤ ਹਾਸਿਲ ਨਹੀਂ ਹੋ ਸਕਦੀ।ਸਵੈ-ਸੇਵੀ ਸੰਸਥਾਵਾਂ ਨੇ ਸਵੱਛਤਾ ਪਖਵਾੜੇ ਤਹਿਤ ਨਾ ਸਿਰਫ ਗਲੀਆਂ, ਨਾਲੀਆਂ, ਮੁਹੱਲੇ ਆਦਿ ਦੀ ਸਫਾਈ ਕੀਤੀ ਬਲਕਿ ਸਰਕਾਰੀ ਦਫ਼ਤਰਾਂ ਅਤੇ ਉਨਾਂ ਦੇ ਆਲੇ-ਦੁਆਲੇ ਦੀ ਸਫਾਈ ਵੀ ਕੀਤੀ।ਅੱਜ ਸਵੇਰੇ ਫਾਇਰ ਬਿ੍ਰਗੇਡ, ਆਵਾ ਬਸਤੀ, ਆਈ.ਟੀ.ਆਈ ਚੌਂਕ ਆਦਿ ਇਲਾਕਿਆਂ ਦੀ ਸਫ਼ਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਵੱਛਤਾ ਪਖਵਾੜਾ ਤਹਿਤ 22 ਸਤੰਬਰ ਨੂੰ ਘਰ-ਘਰ ਹਰੇ ਅਤੇ ਨੀਲੇ ਕੂੜੇਦਾਨ ਵੰਡੇ ਜਾਣਗੇ ਤਾਂ ਜੋ ਲੋਕ ਆਪਣੇ ਪੱਧਰ ’ਤੇ ਹੀ ਕੂੜਾ ਵੱਖ-ਵੱਖ ਕਰ ਸਕਣ।23 ਸਤੰਬਰ- ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਉਨਾਂ ਲੋਕਾਂ ਦੀ ਲਿਸਟ ਬਣਾਈ ਜਾਵੇਗੀ ਜਿਹੜੇ ਕਾਰ ਸੇਵਾ ਤਹਿਤ ਕੰਮ ਕਰਨਾ ਚਾਹੁੰਦੇ ਹਨ।24 ਸਤੰਬਰ ਨੂੰ ਇਸ ਕਾਰ ਸੇਵਾ ਤਹਿਤ ਸਮਾਜ ਦੇ ਵੱਖ-ਵੱਖ ਲੋਕਾਂ ਨੂੰ ਇਸ ਦਾ ਹਿੱਸਾ ਬਨਣ ਲਈ ਅਪੀਲ ਕੀਤੀ ਜਾਵੇਗੀ।25 ਸਤੰਬਰ- ਜਨਤਕ ਥਾਵਾਂ ਜਿਵੇਂ ਕਿ ਹਸਪਤਾਲ, ਬੱਸ ਸਟੈਂਡ, ਸਕੂਲ ਅਤੇ ਪਾਰਕ ਆਦਿ ਦੀ ਕਾਰ ਸੇਵਾ ਰਾਹੀਂ ਸਫ਼ਾਈ ਕਰਵਾਈ ਜਾਵੇਗੀ।
26 ਸਤੰਬਰ ਨੂੰ ਵੱਖ-ਵੱਖ ਇਲਾਕਾ ਐਸ਼ੋਸ਼ੀਏਸ਼ਨਾਂ ਨੂੰ ਪ੍ਰੇਰਿਆ ਜਾਵੇਗਾ ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਕਰਨ। 27 ਸਤੰਬਰ ਨੂੰ ਜਨਤਕ ਥਾਵਾਂ ’ਤੇ ਲੋਕਾਂ ਤੋਂ ਸਾਰੇ ਹਫ਼ਤੇ ’ਚ ਕਰਵਾਈ ਗਈ ਸਫਾਈ ਸਬੰਧੀ ਫੀਡ ਬੈਕ ਲਿਆ ਜਾਵੇਗਾ ਅਤੇ ਜਨਤਕ ਥਾਵਾਂ ’ਤੇ ਸਟਾਲ ਲਗਾਏ ਜਾਣਗੇ, ਜਿਥੇ ਲੋਕ ਆਪਣਾ ਆਲਾ-ਦੁਆਲਾ ਗੰਦਾ ਨਾ ਕਰਨ ਦੀ ਸਹੁੰ ਚੁਕਣਗੇ।28 ਸਤੰਬਰ ਨੂੰ ਠੋਸ ਰਹਿੰਦ-ਖੂੰਹਦ ਨੂੰ ਅਲਗ-ਅਲਗ ਕਰਨ ਸਬੰਧੀ ਕੰਮ ਪਿੰਡ ਪੱਧਰ ’ਤੇ ਕੀਤਾ ਜਾਵੇਗਾ।29 ਸਤੰਬਰ ਨੂੰ ਜ਼ਿਲੇ ਦੇ 50 ਫੀਸਦੀ ਪਿੰਡਾਂ ਨੂੰ ਖੁੱਲੇ ’ਚ ਸ਼ੌਚ ਤੋਂ ਮੁਕਤ ਘੋਸ਼ਿਤ ਕੀਤਾ ਜਾਵੇਗਾ।ਇਸ ਮੌਕੇ ਜਨਤਕ ਪਾਰਕ, ਸੜਕਾਂ, ਹਸਪਤਾਲਾਂ, ਸਕੂਲ ਅਤੇ ਜਨਤਕ ਇਮਾਰਤਾਂ ਦੀ ਸਵੱਛਤਾ ਰੇਟਿੰਗ ਕੀਤੀ ਜਾਵੇਗੀ।30 ਸਤੰਬਰ ਨੂੰ ਸਾਰੀਆਂ ਨਗਰ ਕੌਂਸਲਾਂ ਆਪਣੀਆਂ ਬੈਠਕ ਬੁਲਾਉਣਗੀਆਂ ਅਤੇ ਆਪਣੇ-ਆਪਣੇ ਸ਼ਹਿਰਾਂ ਨੂੰ ਖੁੱਲੇ ’ਚ ਸ਼ੌਚ ਤੋਂ ਮੁਕਤ ਘੋਸ਼ਿਤ ਕਰਨ ਲਈ ਪ੍ਰਸਤਾਵ ਪੇਸ਼ ਕਰਨਗੀਆਂ।ਜੇਕਰ ਇਸ ਬੈਠਕ ਦੌਰਾਨ ਮਤੇ ’ਤੇ ਕੋਈ ਵੀ ਇਤਰਾਜ਼ ਨਹੀਂ ਆਉਂਦਾ ਤਾਂ ਸ਼ਹਿਰ ਨੂੰ ਖੁੱਲੇ ’ਚ ਸ਼ੌਚ ਤੋਂ ਮੁਕਤ ਘੋਸ਼ਿਤ ਕੀਤਾ ਜਾਵੇ। 1 ਅਕਤੂਬਰ ਨੂੰ ਸਾਰੀਆਂ ਥਾਵਾਂ ਦੀ ਸਫ਼ਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਫੋਟੋਆਂ ਵੀ ਲਈਆਂ ਜਾਣਗੀਆਂ। 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੇ ਮੌਕੇ ’ਤੇ ਸਵੱਛਤਾ ਪਖਵਾੜੇ ਦੌਰਾਨ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media