ਨਵੀਂ ਦਿੱਲੀ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਸਿਗਰਟਨੋਸ਼ੀ ਨੂੰ ਰੋਕਣ ਕਰਕੇ ਮਾਰੇ ਗਏ ਗੁਰਪ੍ਰੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਬੁਲੰਦ
ਕਰਨ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ‘‘ਕੈਂਡਲ ਮਾਰਚ’ ਕੱਢਿਆ ਗਿਆ ਗੁਰਦੁਆਰਾ ਮਾਤਾ ਸੰੁਦਰੀ ਜੀ ਤੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਸ਼ੁਰੂ ਹੋਇਆ ਮਾਰਚ ਦਿੱਲੀ ਪੁਲਿਸ ਹੈਡ ਕੁਆਟਰ ਆਈ.ਟੀ.ਓ. ਵੱਲ ਰਵਾਨਾ ਹੋਇਆ।ਮੁਜ਼ਾਹਰਾਕਾਰੀਆਂ ਨੇ ਕਾਲੀ ਪੱਟੀਆਂ ਬਾਂਹ ’ਤੇ ਬੰਨੀਆਂ ਹੋਇਆ ਸਨ।
ਹੱਥਾਂ ਵਿਚ ਦਿੱਲੀ ਪੁਲੀਸ ਦੇ ਖਿਲਾਫ਼ ਤਖਤੀਆਂ ਫੜ ਕੇ ਮੁਜਾਹਰਾਕਾਰੀ ਦਿੱਲੀ ਪੁਲਿਸ ਦੀ ਇਸ ਮਾਮਲੇ ’ਤੇ ਭੂਮਿਕਾ ਨੂੰ ਸਵਾਲਾਂ ਦੇ ਘੇਰੇ ’ਚ ਖੜਾ ਕਰ ਰਹੇ ਸਨ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਚੱਲ ਰਹੀ ਸੰਗਤ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਇਕਮੱਤ ਨਜ਼ਰ ਆ ਰਹੀ ਸੀ।ਦਿੱਲੀ ਪੁਲਿਸ ਦੇ ਵਿਰੋਧ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਜੀ.ਕੇ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸਿਗਰਟ ਦਾ ਧੂਆਂ ਗੁਰਪ੍ਰੀਤ ਦੇ ਮੂੰਹ ’ਤੇ ਸੁੱਟਣ ਵਾਲੇ ਆਰੋਪੀ ਰੋਹਿਤ ਮੋਹਿੰਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ. ਪਰ ਦਿੱਲੀ ਕਮੇਟੀ ਦੇ ਸਖ਼ਤ ਰੁਖ ਤੋਂ ਬਾਅਦ ਦਿਲੀ ਪੁਲਿਸ ਨੂੰ ਨਵੀਂ ਐਫ.ਆਈ.ਆਰ ਦਰਜ਼ ਕਰਨ ਲਈ ਮਜਬੂਰ ਹੋਣਾ ਪਿਆ ਸੀ।ਜੀ.ਕੇ ਨੇ ਕਿਹਾ ਕਿ ਸਾਡੀ ਮੁਖ ਮੰਗ ਆਰੋਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਬਰਖਾਸ਼ਤਗੀ ਦੀ ਹੈ। ਗੱਲ-ਗੱਲ ’ਤੇ ਟਵੀਟ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਮਸਲੇ ’ਤੇ ਚੁੱਪੀ ਨੂੰ ਜੀ.ਕੇ ਨੇ ਹੈਰਾਨੀ ਭਰਿਆ ਦੱਸਿਆ।ਇਸ ਮੌਕੇ ਗੁਰਪ੍ਰੀਤ ਦੇ ਪਿਤਾ ਅਤੇ ਭੈਣ ਨੇ ਵੀ ਮਾਰਚ ਵਿਚ ਸ਼ਮੂਲੀਅਤ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media