ਅਚਾਨਕ ਸਵੇਰੇ ਪੁਰਾਣੇ ਦੋਸਤ ਦਾ ਫ਼ੋਨ ਆਇਆ ਤਾਂ ਚਾਅ ਜਿਹਾ ਚੜ ਗਿਆ।‘ਹੋਰ ਸੁਣਾ ਯਾਰਾ! ਬੜੇ ਚਿਰ ਬਾਅਦ ਯਾਦ ਕੀਤਾ ਕਹਿਣ ਲੱਗਾ ਬੇਟੇ ਦਾ ਦਾਖਲਾ ਕਰਵਾਉਣਾ ਅੰਗਰੇਜ਼ੀ ਸਕੂਲ ‘ਚ।ਅੱਜ 10 ਵਜੇ ਤੇਰੇ ਘਰ ਆਵਾਂਗੇ।ਮੈਨੂੰ ਵੀ ਖੁਸ਼ੀ ਹੋਈ ਕਿ ਪੁਰਾਣਾ ਮਿੱਤਰ ਘਰ ਆ ਰਿਹਾ।10 ਕੁ ਵਜੇ ਬੂਹੇ ਦੀ ਘੰਟੀ ਵੱਜੀ, ਦੇਖਿਆ ਕਿ ਦੋਸਤ ਆਪਣੇ ਘਰਵਾਲੀ ਅਤੇ ਬੱਚੇ ਦੇ ਨਾਲ ਆਇਆ ਸੀ।ਘਰ ਬੈਠੇ ਚਾਹ ਪਾਣੀ ਪੀਤਾ ‘ਤੇ ਘਰਵਾਲੀ ਕਹਿਣ ਲੱਗੀ ਤੁਸੀ ਜਾਓ ਇਹਨਾਂ ਨਾਲ ਸਕੂਲ ਦਾਖ਼ਲੇ ਵਾਸਤੇ।ਮੈਂ ਕਿਹਾ ‘ਚਲੋ ਭੈਣ ਜੀ ਚੱਲੀਏ ਸਕੂਲ ਨੂੰ, ਕਹਿਣ ਲੱਗੀ ‘ਯੈਸ ਥੈਂਕਯੂ’।ਅਸੀ ਸਕੂਲ ਨੂੰ ਚੱਲ ਪਏ ਬੱਚੇ ਦੇ ਦਾਖਲੇ ਵਾਸਤੇ।ਸਕੂਲ ਵਾਲਿਆਂ ਅੰਗਰੇਜ਼ੀ ਵਿੱਚ ਫਾਰਮ ਦਿੱਤਾ ਦਾਖਲੇ ਵਾਸਤੇ ਭਰਨ ਲਈ।ਮੇਰੇ ਮੂੰਹ ਵੱਲ ਝਾਕੀ ਜਾਵੇ ਵੱਡੀ ਅੰਗਰੇਜ਼ਣ।ਪੜਿਆ ਨਾ ਜਾਵੇ, ਚਲੋ ਮੈਂ ਮਦਦ ਕਰ ਦਿੱਤੀ ਫਾਰਮ ਭਰਨ ‘ਚ ਤੇ ਹੇਠਾਂ ਦਸਤਖ਼ਤ ਕਰਨੇ ਸੀ ਮਾਤਾ-ਪਿਤਾ ਵਾਲੀ ਜਗਾ ਉਪਰ।ਪਰ ਮਾਂ ਦੀ ਧੀ ਨੇ ਕੁਆਰਡੀਨੇਟਰ ਵਾਲੀ ਜਗਾ `ਤੇ ਦਸਤਖ਼ਤ ਕਰਤੇ।ਏਨੇ ਨੂੰ ਉਹਨਾਂ ਦਾ ਬੱਚਾ ਕਹਿੰਦਾ, ‘ਪੀਪੀ-ਅੰਮੀ ਘਰੇ ਦਾਨਾ ਮੈਂ ਹੁਣੇ’ ਮੈਂ ਪੁੱਛਿਆ ਕੀ ਆਖ਼ ਰਿਹਾ, ਕਹਿੰਦੀ ਮੇਰਾ ਨਾਮ ਦੀਪੀ ਹੈ ਤੇ ਤੋਤਲਾ ਹੋਣ ਕਾਰਨ ਪੀਪੀ ਬੁਲਾ ਰਿਹਾ ਹੈ।ਮੇਰਾ ਅੰਦਰੋਂ ਹਾਸਾ ਨਿਕਲ ਗਿਆ ਕਿ ਸਹੀ ਨਾਮ ਲੈ ਰਿਹਾ ਇਹ ਬੱਚਾ ਤੇਰਾ।ਤੇਰੇ ਨਾਲੋਂ ਤਾਂ ਪੀਪੀ ਵੀ ਚੰਗੀ ਹੁੰਦੀ ਹੈ।ਕਿਸੇ ਵਰਤੋਂ ਵਿੱਚ ਤਾਂ ਆਉਂਦੀ ਹੈ ਵੱਡੀਏ ਅਨਪੜ ਅੰਗਰੇਜ਼ਣੇ।
ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929