Tuesday, September 29, 2026

ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ 2 ਅਕਤੂਬਰ ਨੂੰ- ਭਾਈ ਗੁਰਇਕਬਾਲ ਸਿੰਘ

34ਵਾਂ ਸਲਾਨਾ ਗੁਰਮਤਿ ਸਮਾਗਮ 29 ਸਤੰਬਰ 2 ਅਕਤੂਬਰ 2017 ਤੱਕ
ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਅਤੇ ਦਾਤਾ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ ਬੀਬੀ ਕੌਲਾਂ ਜੀ PPN2409201719ਭਲਾਈ ਕੇਂਦਰ ਟਰੱਸਟ ਦਾ 34ਵਾਂ ਸਲਾਨਾ ਗੁਰਮਤਿ ਸਮਾਗਮ 29 ਸਤੰਬਰ ਤੋਂ 2 ਅਕਤੂਬਰ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਮਨਾਇਆ ਜਾ ਰਿਹਾ ਹੈ।
ਇਸੇ ਸਬੰਧੀ ਹੋਈ ਮੀਟਿੰਗ ਦੌਰਾਨ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 34ਵੇਂ ਸਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸਤਿਸੰਗ ਸਭਾ (ਧੰਨ ਧੰਨ ਬਾਬਾ ਦੀਪ ਸਿੰਘ ਜੀ) ਬਜਾਰ ਲੁਹਾਰਾ ਵਿਖੇ ਹੋਣਗੇ।29 ਸਤੰਬਰ ਨੂੰ 13 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿੰਨਾਂ ਦੇ ਭੋਗ 1 ਅਕਤੂਬਰ ਨੂੰ ਸਵੇਰੇ 9 ਵਜੇ ਪੈਣਗੇ ਉਪਰੰਤ ਸਵੇਰੇ 9 ਤੋਂ 12 ਵਜੇ ਕੀਰਤਨ ਦੇ ਦੀਵਾਨ ਸਜਾਏ ਜਾਣਗੇ।ਇਸ ਤੋਂ ਇਲਾਵਾ 29 ਤੇ 30 ਸਤੰਬਰ ਨੂੰ ਦੋਨੋਂ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 6.00 ਵਜੇ ਤੱਕ ਸੰਗਤਾਂ ਵੱਲੋਂ ਵਾਹਿਗੁਰੂ ਸਿਮਰਨ ਦੇ ਜਾਪ, ਸ੍ਰੀ ਜਪੁਜੀ ਸਾਹਿਬ ਦੇ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਰੌਲਾਂ ਦੀਆਂ ਹਾਜਰੀਆਂ ਸੰਗਤਾਂ ਵੱਲੋਂ ਲਗਾਈਆਂ ਜਾਣਗੀਆਂ ਅਤੇ ਸ਼ਾਮ 4.00 ਵਜੇ ਤੋਂ 6.00 ਵਜੇ ਤੱਕ ਕੀਰਤਨ ਦੇ ਦੀਵਾਨ ਸਜਾਏ ਜਾਣਗੇ।ਭਾਈ ਸਾਹਿਬ ਨੇ ਦਸਿਆ ਕਿ 1 ਅਕਤੂਬਰ ਨੂੰ ਭਲਾਈ ਕੇਂਦਰ ਵਿਖੇ ਦੁਪਿਹਰ 3 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ ਤੇ ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਟਰੱਸਟ ਵੱਲੋਂ ਭੇਟਾ ਰਹਿਤ ਦਿੱਤੇ ਜਾਣਗੇ।
1 ਅਕਤੂਬਰ ਨੂ ਸ਼ਾਮ 5.00 ਵਜੇ ਤੋਂ ਦੇਰ ਰਾਤ ਤੱਕ ਮਹਾਨ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਵਿਸ਼ੇਸ਼ ਤੌਰ `ਤੇ ਸੰਤ ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲੇ, ਭਾਈ ਕਮਲਜੀਤ ਸਿੰਘ ਹਜੂਰੀ ਰਾਗੀ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣੇ ਵਾਲੇ, ਭਾਈ ਤਜਿੰਦਰ ਸਿੰਘ ਜੋਸ਼ ਲੁਧਿਆਣੇ ਵਾਲੇ ਤੌਂ ਇਲਾਵਾ ਉਹ ਖੁਦ ਆਪ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਭਾਈ ਸਾਹਿਬ ਨੇ ਦੱਸਿਆ ਕਿ 2 ਅਕਤੂਬਰ ਨੂੰ ਸਵੇਰੇ 7.00 ਵਜੇ ਤੋਂ 9.00 ਵਜੇ ਤੱਕ ਸੰਗਤ ਰੂਪੀ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਉਪਰੰਤ ਕਵੀ ਦਰਬਾਰ 10.00 ਤੋਂ 12.00 ਵਜੇ ਤੱਕ ਕੀਰਤਨ ਦਰਬਾਰ ਅਤੇ 13 ਸਾਬਤ ਸੂਰਤ ਬੱਚੇ-ਬੱਚੀੀਾਂ ਦੇ ਆਨੰਦ ਕਾਰਜ ਹੋਣਗੇ ਅਤੇ ਇਹਨਾਂ ਨਵੇਂ ਵਿਆਹੇ ਜੋੜਿਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਘਰ ਦੇ ਜਰੂਰੀ ਘਰੇਲੂ ਸਮਾਨ ਤੋਂ ਇਲਾਵਾ 180 ਲਿਟਰ ਦਾ ਫਰਿਜ ਵੀ ਦਿੱਤਾ ਜਾਵੇਗਾ ਅਤੇ ਬਰਾਤ ਨਾਲ ਆਏ ਬਰਾਤੀਆਂ ਲਈ ਵਿਸ਼ੇਸ਼ ਚਾਹ, ਪਾਣੀ ਦੇ ਲੰਗਰ ਦਾ ਇੰਤਜਾਮ ਹੋਵੇਗਾ।ਭਾਈ ਸਾਹਿਬ ਵਲੋਂ ਆਏ ਹੋਏ 350 ਦੇ ਕਰੀਬ ਮੈਂਬਰਾਂ ਦੀਆਂ ਵਿਸ਼ੇਸ਼ ਡਿਊਟੀਆਂ ਵੀ ਲਗਾਈਆਂ ਤਾਂ ਕਿ ਦੇਸ਼- ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ।ਭਾਈ ਸਾਹਿਬ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply