ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਅਤੇ ਚੰਡੀਗੜ ਕਾਲਜ ਟੀਚਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰੋ. ਮਲਕੀਅਤ ਸਿੰਘ ਦੀ
ਅਗਵਾਈ `ਚ ਯੂਨੀਅਨ ਦਾ ਇਕ ਵਫਦ ਹਲਕਾ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਓ.ਪੀ ਸੋਨੀ ਨੂੰ ਮਿਲ਼ਿਆ ਅਤੇ ਉਨਾਂ ਨੂੰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇੱਕ ਯਾਦ ਪੱਤਰ ਸੌਂਪਿਆ।ਇਸ ਵਫਦ ਵਿੱਚ ਪ੍ਰੋ. ਬੀ.ਬੀ ਯਾਦਵ ਮੈਂਬਰ ਕਾਰਜਕਾਰਣੀ, ਪ੍ਰੋ. ਆਰ.ਕੇ ਝਾਅ, ਪ੍ਰੋ. ਗੁਰਜੀਤ ਸਿੰਘ ਸਿੱਧੂ, ਪ੍ਰੋ. ਮਦਨ ਮੋਹਨ ਸ਼ਾਮਲ ਸਨ।ਇਸ ਸਬੰਧੀ ਜਾਰੀ ਬਿਆਨ ਵਿੱਚ ਪ੍ਰੋ. ਮਲਕੀਅਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਵਿਧਾੲਕਿ ਸੋਨੀ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਜਲਦ ਲਾਗੂ ਕਰਵਾਈਆਂ ਜਾਣ।ਮੰਗ ਪੱਤਰ ਹਾਸਲ ਕਰਨ ਉਪਰੰਤ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰ ਕੇ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਆਫੀਸ਼ੀਅਲ ਮੀੀਟੰਗ ਕਰਵਾਉਣਗੇ ਤਾਂ ਕਿ ਅਧਿਆਪਕਾਂ ਦੀਆ ਹੜਤਾਲਾਂ ਨਾਲ ਵਿਧਿਆਰਥੀਆਂ ਦੀ ਪੜਾਈ ਦਾ ਕੋਈ ਨੁਕਸਾਨ ਨਾ ਹੋਵੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media