Tuesday, September 29, 2026

ਪਿੰਡਾਂ ਦੇ `ਚ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਮੁਹਿੰਮ ਆਰੰਭੀ – ਸਿੱਧੂ

ਪੰਜਾਬ ਕਲਾ ਪਰਿਸ਼ਦ ਨੂੰ 1 ਕਰੋੜ ਦੀਮਾਲੀ ਮਦਦ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਕਲਾ ਪਰਿਸ਼ਦ ਵਲੋ ਅੱਜ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਮਹਾਨ ਕਵੀ ਧਨੀ ਰਾਮ PPN2409201721ਚਾਤਰਿਕ ਦਾ 141ਵੇਂ ਜਨਮ ਦਿਨ ਦੇ ਮੌਕੇ ਚਾਤ੍ਰਿਕ ਯਾਦਗਾਰੀ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੇ ਵਿਚ ਮੁੱਖ ਮਹਿਮਾਨ ਵਜੋ ਸਭਿਆਚਾਰ, ਟੂਰਿਜ਼ਮ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ।
ਸਿੱਧੂ ਨੇ ਇਸ ਮੋਕੇ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਆਪਣਾ ਸਭਿਆਚਾਰ ਬਚਾਉਣ ਦੀ ਲੋੜ ਹੈ।ਕਿਉਂਕਿ ਅੱਜ ਸਾਡੀ ਨੋਜਵਾਨ ਪੀੜੀ ਆਪਣੇ ਵਿਰਸੇ ਨੂੰ ਭੁੱਲ ਰਹੀ ਹੈ।ਇਸ ਵਿਰਸੇ ਨੂੰ ਬਚਾਉਣ ਲਈ ਹੀ ਅੱਜ ਪੰਜਾਬ ਕਲਾ ਪਰਿਸ਼ਦ ਵਲੋ ਮਹਾਨ ਕਵੀ ਧਨੀਰਾਮ ਚਾਤ੍ਰਿਕ ਦੀ ਯਾਦ ਵਿਚ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਕਲਾ ਪਰਿਸਦ ਨੂੰ ਚੰਡੀਗੜ ਵਿਚੋ ਬਾਹਰ ਕੱਢ ਕੇ ਪੰਜਾਬ ਦੇ 12 ਹਜ਼ਾਰ ਪਿੰਡਾਂ ਦੇ ਵਿਚ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਲਈ ਮੁਹਿੰਮ ਆਰੰਭ ਕਰ ਦਿੱਤੀ ਅਤੇ ਇਸੇ ਹੀ ਮੁਹਿੰਮ ਦੇ ਤਹਿਤ ਇਹ ਪਹਿਲਾਂ ਸਮਾਗਮ ਇਥੇ ਕਰਵਾਇਆ ਜਾ ਰਿਹਾ ਹੈ।ਉਨਾਂ ਨੇ ਇਸ ਕੰਮ ਦੇ ਲਈ ਪੰਜਾਬ ਕਲਾ ਪਰਿਸ਼ਦ ਨੂੰ 1 ਕਰੋੜ ਦੀ ਰੁਪਏ ਮਾਲੀ ਮਦਦ ਦੇਣ ਦਾ ਐਲਾਨ ।ਸਿੱਧੂ ਨੇ ਅੱਗੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ।
ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕਿਹਾ ਕਿ ਅਸੀ ਅੱਜ ਮਹਾਨ ਕਵੀ ਧਨੀ ਰਾਮ ਚਾਤਿ੍ਰਕ ਦੀ ਜਨਮ ਸਥਲੀ ਨੂੰ ਮੱਥਾ ਟੇਕਣ ਆਏ ਹਾਂ।ਉਨਾਂ ਕਿਹਾ ਕਿ ਸਾਡਾ ਸਭਿਆਚਾਰ ਗੁੰਮ ਹੋ ਰਿਹਾ ਹੈ। ਸਾਨੂੰ ਆਪਣੀ ਨੋਜਵਾਨ ਪੀੜੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਲਈ ਪੰਜਾਬ ਕਲਾ ਪਰਿਸ਼ਦ ਦੇ ਸਾਰੇ ਮੈਬਰਜ਼ ਪੰਜਾਬ ਦੇ 12 ਹਜ਼ਾਰ ਪਿੰਡਾਂ ਦੇ ਵਿਚ ਜਾਣਗੇ ਅਤੇ ਉਥੇ ਦੇ ਨੋਜਵਾਨਾ ਨੂੰ ਆਪਣੇ ਸਭਿਆਚਾਰ ਨਾਲ ਜੋੜਣ ਲਈ ਪੇ੍ਰਰਿਤ ਕਰਨਗੇ।ਪਾਤਰ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਹੀ ਆਪਣੇ ਅਮੀਰ ਵਿਰਸੇ ਦੀ ਸੰਭਾਲ ਕਰਨੀ ਹੈ।
ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੂੰ ਜ਼ਿਲਾ ਪ੍ਰਸ਼ਾਸਨ ਵਲੋ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਾਨੂੰ ਇਸ ਤਰਾਂ ਦੇ ਸਮਾਗਮ ਸਕੂਲਾਂ ਵਿਚ ਹੀ ਮਣਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਸਕਣ।
ਇਸ ਮੌਕੇ ਸਕੂਲੀ ਬੱਚਿਆਂ ਵਲੋ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਵੀ ਸੁਣਾਈਆਂ ਗਈਆ। ਇਸ ਮੌਕੇ ਵਿਸ਼ੇਸ ਤੌਰ ਤੇ ਮੈਡਮ ਹਰਵਿੰਦਰ ਹੁੰਦਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਧਨੀ ਰਾਮ ਚਾਤਿ੍ਰਕ ਦੀ ਰਚਨਾ ਕੀ ਸਿਫਤ ਕਰਾਂ ਪੰਜਾਬ ਤੇਰੀ ਦਾ ਗਾਇਨ ਕੀਤਾ।ਇਸ ਮੋਕੇ ਪੋ੍ਰ: ਰਤਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਅਤੇ ਡਾ: ਸੁਰਜੀਤ ਸਿੰਘ ਨੇ ਵੀ ਧਨੀ ਰਾਮ ਚਾਤਿ੍ਰਕ ਦੇ ਜੀਵਨ ਤੇ ਚਾਣਨਾ ਪਾਇਆ।
ਇਸ ਸਮਾਗਮ ਵਿਚ ਹੋਰਨਾ ਤੋ ਇਲਾਵਾ ਰਜਤ ਓਬਰਾਏ ਐਸ.ਡੀ.ਐਮ ਅਜਨਾਲਾ, ਮੈਡਮ ਕਿਰਨ ਜ਼ਿਲਾ੍ਰ ਸਿੱਖਿਆ ਅਫਸਰ ਸੈਕੰਡਰੀ, ਪੋ੍ਰ: ਲਖਵਿੰਦਰ ਸਿੰਘ ਜੋਹਲ, ਡਾ: ਹਰਭਜਨ ਸਿੰਘ ਭਾਟੀਆ, ਅਮਰ ਸਿੰਘ, ਕੈਮੀ ਢਿਲੋ, ਕੇਵਲ ਧਾਲੀਵਾਲ ਨਿਰਦੇਸ਼ਕ ਮੰਚ ਰੰਗ ਮੰਚ ਤੋ ਇਲਾਵਾ ਸਕੂਲ ਦੇ ਪਿ੍ਰੰਸੀਪਲ ਬਲਰਾਜ ਸਿੰਘ ਢਿਲੋਂ ਹਾਜਰ ਸਨ।ਲੋਪੋਕੇ ਬ੍ਰਦਰਜ਼ ਵਲੋ ਵੀ ਧਨੀ ਰਾਮ ਚਾਤਿ੍ਰਕ ਦੀ ਕਵਿਤਾ ਵੀ ਸੁਣਾਈ ਗਈ।ਇਸ ਉਪਰੰਤ ਨਵਜੋਤ ਸਿੰਘ ਸਿੱਧੂ ਪ੍ਰੀਤ ਨਗਰ ਲੋਪੋਕੇ ਵਿਖੇ ਵੀ ਪੰਜਾਬ ਕਲਾ ਪਰਿਸ਼ਦ ਵਲੋ ਮਣਾਏ ਗਏ ਸਮਾਰੋਹ ਵਿਚ ਵੀ ਸ਼ਾਮਲ ਹੋਏੇ, ਜਿੰਨਾਂ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਸੁਰਜੀਤ ਪਾਤਰ ਨੂੰ ਵੀ ਫੁੱਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply