Monday, July 6, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਪੌਦੇ ਲਗਾਏ

ਰੁੱਖਾਂ ਦੀ ਹੋਂਦ ਨਾਲ ਮਨੁੱਖੀ ਜੀਵਨ ਮਹਿਫ਼ੂਜ਼ – ਡਾ. ਭਾਟੀਆ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਐਨ. ਐਸ. ਐਸ. ਵਿਭਾਗ ਵੱਲੋਂ ਕਾਲਜ ਕੈਂਪਸ ਵਿਖੇੇ PPN2509201710ਪੌਦੇ ਲਗਾਏ ਗਏ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਅਗਵਾਈ ’ਚ ਹੇਠ ਵਲੰਟੀਅਰਾਂ ਨੇ ਲੈਜੀਸਟੋਨੀਆ ਅਤੇ ਜਟਰੋਫ਼ਾ ਆਦਿ ਵੱਖ-ਵੱਖ ਕਿਸਮਾਂ ਦੇ ਕਰੀਬ 40 ਤੋਂ ਵਧੇਰੇ ਪੌਦੇ ਲਗਾਏ।
ਪ੍ਰਿੰ: ਡਾ. ਮਾਹਲ ਅਤੇ ਡਾ. ਹਰਭਜਨ ਸਿੰਘ ਭਾਟੀਆ ਸਾਬਕਾ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਲੰਟੀਅਰਜ਼ ਨਾਲ ਰਲ ਕੇ ਪਹਿਲਾ ਪੌਦਾ ਲਗਾ ਕੇ ਇਸ ਸ਼ੁੱਭ ਕਾਰਜ ਦਾ ਆਰੰਭ ਕੀਤਾ।ਇਸ ਦੌਰਾਨ ਆਪਣੇ ਭਾਸ਼ਣ ’ਚ ਡਾ. ਭਾਟੀਆ ਨੇ ਕਿਹਾ ਕਿ ਰੁੱਖਾਂ ਦੀ ਹੋਂਦ ਬਰਕਰਾਰ ਰਹਿਣ ਨਾਲ ਹੀ ਮਨੁੱਖੀ ਜੀਵਨ ਮਹਿਫ਼ੂਜ਼ ਹੈ। ਇਸ ਲਈ ਆਪਣੇ ਆਲੇ-ਦੁਆਲੇ ਯੋਗ ਸਥਾਨ ’ਤੇ ਪੌਦੇ ਲਗਾ ਕੇ ਉਨ੍ਹਾਂ ਨੂੰ ਪਾਲਣਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ।ਡਾ. ਭਾਟੀਆ ਨੇ ਰੁੱਖਾਂ ਦੇ ਫ਼ਾਇਦੇ ਅਤੇ ਹਾਨੀਆਂ ਤੋਂ ਜਾਣੂ ਕਰਵਾਇਆ।
ਪ੍ਰਿੰ: ਡਾ. ਮਾਹਲ ਨੇ ਇਸ ਮੌਕੇ ਵਲੰਟੀਅਰਜ਼ ਨੂੰ ਇਨ੍ਹਾਂ ਪੌਦਿਆ ਦੀ ਸਾਂਭ-ਸੰਭਾਲ ਲਈ ਕੁਝ ਨੁਕਤੇ ਸਮਝਾਏ ਤੇ ਜ਼ਿੰਦਗੀ ’ਚ ਹੋਰ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਆਪਣੇ ਆਸਪਾਸ ਖੂਬਸੂਰਤੀ ਤਾਂ ਹੀ ਬਰਕਰਾਰ ਰਹਿ ਸਕਦੀ ਹੈ, ਜੇਕਰ ਰੁੱਖਾਂ ਦੀ ਅਹਿਮੀਅਤ ਨੂੰ ਸਮਝਿਆ ਜਾਵੇ।ਇਸ ਉਪਰੰਤ ਵਲੰਟੀਅਰਜ਼ ਨੇ ਬਾਕੀ ਸਾਰੇ ਪੌਦੇ ਖ਼ੁਦ ਲਗਾਏ।ਇਸ ਪ੍ਰੋਗਰਾਮ ਦਾ ਆਯੋਜਨ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਵਿੰਦਰ ਕੌਰ ਤੇ ਡਾ. ਚੰਚਲ ਬਾਲਾ ਨੇ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply