ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਾਰਤੀ ਜਨਤਾ ਪਾਰਟੀ ਦੇ ਜ਼ਿਲਾ੍ਹ ਮੀਡੀਆ ਸਲਾਹਕਾਰ ਪਰਦੀਪ ਗਰਗ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਚਾਚਾ ਸਮਾਜ ਸੇਵਕ ਚਿਰੰਜੀ ਲਾਲ ਦਾ ਦੇਹਾਂਤ ਹੋ ਗਿਆ। ਸੂਬਾ ਮੈਂਬਰ ਭਾਜਪਾ ਸਰਜੀਵਨ ਜਿੰਦਲ, ਡਾਇਰੈਕਟਰ ਪੀ.ਐਸ.ਆਈ.ਬੀ.ਸੀ ਬ੍ਰਿਜੇਸ਼ਵਰ ਗੋਇਲ, ਭਾਜਪਾ ਸ਼ਹਿਰੀ ਪ੍ਰਧਾਨ ਕਮਲਜੀਤ ਗਰਗ, ਰਣਦੀਪ ਦਿਓਲ ਵਾਈਸ ਪ੍ਰਧਾਨ ਯੋਵਾ ਮੋਰਚਾ ਭਾਜਪਾ, ਸੀਨੀਅਰ ਅਕਾਲੀ ਆਗੂ ਹਰੀ ਸਿੰਘ ਨਾਭਾ ਪ੍ਰੀਤ ਕੰਬਾਇਨਜ਼, ਤਰਸੇਮ ਵਰਮਾਂ ਚੇਅਰਮੈਨ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਪੰਜਾਬ, ਚੰਦਰ ਸ਼ੇਖਰ ਲੱਕੀ, ਮਾਣਿਕ ਗੋਇਲ, ਭੁਪਿੰਦਰ ਮਿੱਠਾ, ਆਸ਼ੂ ਗੋਇਲ ਆਦਿ ਨੇ ਚਿਰੰਜੀ ਲਾਲ ਦੇ ਅਕਾਲ ਚਲਾਣੇ `ਤੇ ਪਰਿਵਾਰ ਨਾਲ ਹਮਦਰਦੀ ਜਾਹਰ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।ਪਰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿਰੰਜੀ ਲਾਲ ਪਿਛਲੇ ਕਾਫੀ ਲੰਮੇਂ ਸਮੇਂ ਤੋਂ ਸ਼੍ਰੀ ਦੁਰਗਾ ਸੇਵਾ ਦਲ ਦੇ ਮੁਖੀ ਵਜੋਂ ਸਮਾਜਸੇਵਾ ਦੇ ਕੰੰਮਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੇ ਰਹੇ ਹਨ।ਉਹਨਾਂ ਦੇ ਨਮਿੱਤ ਰੱਖੇ ਗਰੁੜ ਪੁਰਾਣ ਪਾਠ ਦਾ ਭੋਗ 27 ਸਤੰਬਰ ਦਿਨ ਬੁੱਧਵਾਰ ਨੂੰ 1.00 ਤੋਂ 2.00 ਵਜੇ ਤੱਕ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ ਧੂਰੀ ਪਿੰਡ ਰੋਡ ਵਿਖੇ ਪਾਇਆ ਜਾਵੇਗਾ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media