ਧੂਰੀ, 26 ਸਤੰਬਰ (ਪ੍ਰਵੀਨ ਗਰਗ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹੀਦ ਭਗਤ ਸਿੰਘ ਬਰਾਂਚ ਦੇ ਸਹਿਯੋਗ ਨਾਲ ਬਲਾਕ ਪੱਧਰੀ “ਭਾਰਤ ਕੋ ਜਾਣੋ” ਮੁਕਾਬਲੇ
ਦਿੱਲੀ ਪਬਲਿਕ ਸਕੂਲ ਧੂਰੀ-ਭਸੌੜ ਵਿਖੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੀ ਅਗਵਾਈ ਹੇਠ ਕਰਵਾਏ ਗਏ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਡਾ. ਆਰ.ਕੇ ਗੋਇਲ, ਚੇਅਰਮੈਨ ਆਸਰਾ ਗਰੁੱਪ ਇੰਸਟੀਚਿਊਸ਼ਨਜ਼ ਨੇ ਵਿਸ਼ੇਸ਼ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਨੈਸ਼ਨਲ ਕੌਮੀ ਤਿਰੰਗਾ ਜਨ-ਗਨ-ਮਨ ਗੀਤ ਗਾਉਂਦੇ ਹੋਏ ਫਹਿਰਾਇਆ ਗਿਆ।ਫਿਰ ਵੰਦੇ ਮਾਤਰਮ ਨਾਲ ਡਾ.ਆਰ.ਕੇ ਗੋਇਲ, ਵਰਿੰਦਰ ਆਰੀਆ, ਮਹਾਸ਼ਾ ਸੋਮ ਪ੍ਰਕਾਸ਼ ਆਰੀਆ, ਬੁੱਧ ਰਾਮ ਸਕੱਤਰ ਅਤੇ ਖਜਾਨਚੀ ਨਰਿੰਦਰ ਪਾਲ ਵਲੋਂ ਭਾਰਤ ਮਾਤਾ ਦੀ ਜਯੋਤੀ ਪ੍ਰਜਵਲਿਤ ਕੀਤੀ ਗਈ।ਇਸ ਮੁਕਾਬਲੇ ਵਿੱਚ ਡੀ.ਪੀ.ਐਸ ਸਕੂਲ ਦੇ ਪ੍ਰਿੰਸੀਪਲ ਹਰਨੀਤ ਸਿੰਘ ਬਤੌਰ ਗੈਸਟ ਆਫ ਆਨਰ ਸਨ ਅਤੇ ਬਲਰਾਜ ਠਾਕੁਰ ਤੇ ਬਲਵਿੰਦਰ ਭਾਰਦਵਾਜ ਬਤੌਰ ਇੰਚਾਰਜ ਸ਼ਾਮਲ ਹੋਏ।ਕੈਸ਼ੀਅਰ ਨਰਿੰਦਰ ਪਾਲ ਸਿੰਗਲਾ ਦੀ ਦੇਖਰੇਖ ਵਿੱਚ ਪਹਿਲਾ ਜੂਨੀਅਰ ਅਤੇ ਦੂਜਾ ਸੀਨੀਅਰ ਗਰੁੱਪ ਦਾ ਮੁਕਾਬਲਾ ਹੋਇਆ ਜਿਸ ਵਿੱਚ 21 ਸਕੂਲਾਂ ਦੇ ਬੱਚਿਆਂ ਨੇ ੱਿਹਸਾ ਲਿਆ।ਮੁਕਾਬਲਿਆਂ ੱਿਵਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੇ ਪਹਿਲਾ ਅਤੇ ਸੀਨੀਅਰ ਤੇ ਜੂਨੀਅਰ ਮੁਕਾਬਲਿਆਂ ਵਿੱਚ ਸਕਾਲਰ ਪ੍ਰਾਈਡ ਸਕੂਲ ਅੱਵਲ ਰਿਹਾ।ਅੰਤ ਵਿਚ ਡਾ. ਆਰ.ਕੇ ਗੋਇਲ ਵਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਖੁਸ਼ਪਾਲ ਗੁਪਤਾ, ਵੇਦ ਪ੍ਰਕਾਸ਼, ਵਾਸਦੇਵ, ਕੇਦਾਰਨਾਥ, ਵਿਕਾਸ ਜੈਨ, ਅਸ਼ੋਕ ਅਤੇ ਵਿਪਨ ਅਰੋੜਾ ਆਦਿ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media