ਬਠਿੰਡਾ, 27 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਸਿਖਿਆ ਅਫ਼ਸਰ (ਸ) ਬਠਿੰਡਾ ਸ਼੍ਰੀਮਤੀ ਮਨਿੰਦਰ ਕੌਰ ਦੇ
ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜ਼ੋਨ 2 ਦੀ ਅਥਲੈਟਿਕਸ ਮੀਟ ਦਾ ਆਯੋਜਨ ਮਿਤੀ 25 ਸਤੰਬਰ 2017 ਤੋਂ 27 ਸਤੰਬਰ 17 ਤੱਕ ਸਪੋਰਟਸ ਸਟੇਡੀਅਮ ਬਠਿੰਡਾ ਪਿ੍ਰੰਸੀਪਲ ਗੁਰਮੇਲ ਸਿੰਘ ਦੀ ਸੁਚੱਜੀ ਅਗਵਾਈ ਹੇਠ ਹੋਈਆਂ ਇਸ ਵਿਚ 38 ਸਕੂਲਾਂ ਦੇ ਲਗਭਗ 650 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ, ਇਸ ਅਥਲੈਟਿਕਸ ਮੀਟ ਦੀ ਸ਼ੁਰੂਆਤ ਕਰਮ ਸਿੰਘ ਜ਼ਿਲਾ ਖੇਡ ਅਫ਼ਸਰ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਏ.ਈ.ਓ ਨੇ ਅਸ਼ੀਰਵਾਦ ਦੇ ਕੇ ਸ਼ੁਰੂ ਕਰਵਾਈ ਜਿਸ ਵਿਚ ਉਮਰ ਵਰਗ ਅੰਡਰ-14-ਅੰਡਰ-17-ਅੰਡਰ-19 ਲੜਕੇ ਲੜਕੀਆਂ ਨੇ ਭਾਗ ਲਿਆ।ਖਿਡਾਰੀਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਅਤੇ ਮੈਡੀਕਲ ਟੀਮ ਦਾ ਪ੍ਰਬੰਧ ਵਿਸ਼ੇਸ ਤੌਰ ’ਤੇ ਕੀਤਾ ਗਿਆ।ਇਸ ਅਥਲੈਟਿਕਸ ਮੀਟ ਦੌਰਾਨ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਨਵੇਕਲੀ ਪਹਿਲ ਲਈ ਵੈਟਰਨ ਏਸ਼ੀਅਨ ਖਿਡਾਰੀ ਬਲਜੀਤ ਸਿੰਘ ਮਸਾਣਾ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।ਜਿਸ ਵਿਚ ਓਵਰਆਲ ਤਿੰਨੇ ਗਰੁੱਪਾਂ ਦੇ ਜੇਤੂ ਸਕੂਲਾਂ ਅੰਡਰ-14-ਪਹਿਲਾ ਗਰਲਜ਼ ਸਕੂਲ ਬਠਿੰਡਾ, ਦੂਸਰਾ ਸੇਂਟ ਜੌਸਫ ਸਕੂਲ, ਅੰਡਰ-17 ਪਹਿਲਾ ਸਥਾਨ ਲਾਰਡ ਰਾਮਾਂ ਪੁਲਿਸ ਪ.ਸ ਬਠਿੰਡਾ-ਅੰਡਰ-19 ਬਹਿਮਣ ਸਕੂਲ, 2 ਪੁਲਿਸ.ਪ ਸਕੂਲ।
ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਨਵੀਨ ਗਡਵਾਲ ਜ਼ਿਲਾ ਬਾਲ ਵਿਕਾਸ ਸਮਾਜਿਕ ਸੁਰਖਿਆ ਅਫ਼ਸਰ (ਬਠਿੰਡਾ) ਨੇ ਕੀਤੀ ਜਿਸ ਵਿਚ ਸ਼੍ਰੀਮਤੀ ਬਲਜਿੰਦਰ ਕੌਰ ਮਛਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਜੇਤੂ ਖਿਡਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਬਲਰਾਜ ਸਿੰਘ ਵੋਕੇਸ਼ਨਲ ਕੋਆਡੀਨੇਟਰ ਬਠਿੰਡਾ ਇਸ ਸਮੇਂ ਮੌਜੂਦ ਰਹੇ।
ਇਸ ਅਥਲੈਟਿਕਸ ਮੀਟ ਦੌਰਾਨ ਹਰਨੇਕ ਸਿੰਘ ਸਾਬਕਾ ਏ.ਈ.ਓ ਅਤੇ ਮੈਡਮ ਮਨਦੀਪ ਕੌਰ ਲੈਕਚਰਾਰ, ਪਰਮਿੰਦਰ ਸਿੰਘ ਪੀ.ਟੀ.ਆਈ ਮਨਦੀਪ ਸਿੰਘ ਪੀ.ਟੀ.ਆਈ ਸਹਾਇਕ ਜੋਨਲ ਸਕੱਤਰ, ਕਨਵੀਨਰ ਇਕਬਾਲ ਸਿੰਘ, ਕੁਲਦੀਪ ਸਿੰਘ ਡੀ.ਪੀ.ਈ ਜਸਪਾਲ ਸਿੰਘ ਤੋਂ ਇਲਾਵਾ, ਸੁਖਮੰਦਰ ਸਿੰਘ, ਵਿਨੋਦ ਕੁਮਾਰ, ਕੁਲਬੀਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਹਰਭਗਵਾਨ ਦਾਸ, ਸੁਖਜਿੰਦਰਪਾਲ ਕੌਰ, ਸਰੋਜ਼ ਰਾਣੀ, ਕਰਮੀਤ ਕੌਰ, ਜਤਿੰਦਰ ਕੁਮਾਰ, ਸ਼ੈਲਵਿੰਦਰ ਕੌਰ, ਵੀਰਪਾਲ ਕੌਰ, ਬਲਜੀਤ ਸਿੰਘ, ਜਸਵੀਰ ਸਿੰਘ ਆਦਿ ਦਾ ਵਿਸ਼ੇਸ ਯੋਗਦਾਨ ਰਿਹਾ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media