Tuesday, July 7, 2026

ਤਿਉਹਾਰਾਂ ਦੌਰਾਨ ਪਟਾਕੇ ਤੇ ਮਠਿਆਈਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ

ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ PPN2809201714ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਰੰਗ ਬਰੰਗੀਆਂ ਮਠਿਆਈਆਂ ਆਦਿ ਵਰਤੋ ਨਹੀ ਕਰਨੀ ਚਾਹੀਦੀ ਕਿਉਂਕਿ ਪੈਸਾ ਕਮਾਉਣ ਦੇ ਲਾਲਚ ਕਰਕੇ ਕੁੱਝ ਲੋਕ ਨਕਲੀ, ਦੁੱਧ ਆਦਿ ਨਾਲ ਖਾਣ ਪੀਣ ਦੀਆਂ ਚੀਜਾਂ ਤਿਆਰ ਕਰਦੇ ਹਨ। ਵੇਖਣ ਨੂੰ ਸੋਹਣੀਆਂ ਲੱਗਣ ਵਾਲੀਆਂ ਇਹ ਮਠਿਆਈਆਂ ਸਿਹਤ ਵਾਸਤੇ ਬਹੁਤ ਹੀ ਖਾਤਕ ਸਿੱਧ ਹੁੰਦੀਆਂ ਹਨ। ਮਠਿਆਈਆਂ ਉਪਰ ਲੱਗੇ ਚਾਂਦੀ ਦੇ ਵਰਕ ਅਸਲ ਵਿੱਚ ਚਾਂਦੀ ਦੇ ਨਹੀ ਹਨ, ਉਹ ਘਟੀਆ ਹੋਣ ਕਰਕੇ ਪੇਟ ਵਿਚ ਜਾ ਕੇ ਕੈਂਸਰ ਆਦਿ ਬਿਮਾਰੀਆਂ ਨੂੰ ਜਨਮ ਦਿੰਦੇ ਹਨ।ਪਟਾਕੇ ਜਿਥੇ ਪ੍ਰਦੂਸ਼ਣ ਫੈਲਾਉਦੇ ਹਨ, ਉਥੇ ਪੈਸੇ ਦਾ ਨੁਕਸਾਨ ਵੀ ਹੁੰਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਤੇ ਪ੍ਰਿੰਸੀਪਲ ਵਲੋ ਪਟਾਕੇ, ਮਠਿਆਈਆ ਦੇ ਸਬੰਧ ਵਿਚ ਦੱਸੇ ਵਿਚਾਰਾਂ ਨੂੰ ਆਂਢ-ਗੁਆਂਢ ਵਿਚ ਪ੍ਰੇਰਨਾ ਦੇਣ ਵਾਸਤੇ ਕਿਹਾ ਗਿਆ।ਇਸ ਮੌਕੇ ਹਰਪ੍ਰੀਤ ਸਿੰਘ, ਅਸੋਕ ਕੁਮਾਰ, ਹਰੀ ਕ੍ਰਿਸ਼ਨ, ਅਮਨ ਦੀਪ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਹਰੀਉਮ ਗਾਈਡੈਸ ਅਧਿਆਪਕ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply