Tuesday, November 24, 2026

ਸੇਵਾ ਕੇਂਦਰ ਬਨਣ ਨਾਲ ਆਮ ਲੋਕਾਂ ਨੂੰ ਅੰਨੀ ਲੁੱਟ ਤੋਂ ਮਿਲਿਆ ਛੁਟਕਾਰਾ – ਜੈ ਦੇਵ

ਜੰਡਿਆਲਾ ਗੁਰੂ, 29 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਕੇਂਦਰ ਸਰਕਾਰ ਦਾ ਇਕ ਚੁਕਿਆਂ ਹੋਇਆ ਸ਼ਲਾਘਾਯੋਗ ਕਦਮ ਹੈ, ਜੋ ਕਿ ਸਰਕਾਰ PPN2909201718ਨੇ ਪੰਜ ਸਾਲ ਲਈ ਪ੍ਰਾਈਵੇਟ ਕੰਪਨੀਆਂ ਨੂੰੰ ਠੇਕੇ ਤੇ ਦਿੱਤਾ ਹੋਇਆਂ ਹੈ।ਅੰਮ੍ਰਿਤਸਰ ਅਧੀਨ ਆਓੁਦੇ 139 ਸੇਵਾ ਕੇਂਦਰਾਂ ਵਿੱਚੋਂ ਜੰਡਿਆਲਾ ਗੁਰੂ ਸੇਵਾ ਕੇਂਦਰ ਜੋ ਕਿ 12-8-2016 ਨੂੰ ਬੱਸ ਸਟੈਂਡ ਵਿਖੇ ਸਥਾਪਿਤ ਹੋਇਆਂ ਸੀ, ਉਸ ਵਿੱਚ ਜੈ ਦੇਵ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਅ ਰਹੇ ਹਨ।ਜੈ ਦੇਵ ਨੇ ਸੇਵਾ ਕੇਂਦਰ ਉਪਰ ਝਾਤ ਪਾਉਂਦਿਆਂ ਦੱਸਿਆ ਕਿ ਇਥੇ ਜਨਮ ਤੇ ਮੌਤ ਦੇ ਸਰਟੀਫੀਕੇਟ, ਓ.ਬੀ.ਸੀ/ਐਸ.ਸੀ/ਜਰਨਲ ਸਰਟੀਫੀਕੇਟ, ਵਿਆਹ ਤੇ ਆਮਦਨ ਦੇ ਸਰਟੀਿਫਕੇਟ, ਪੈਨਸ਼ਨਾਂ, ਆਧਾਰ ਕਾਰਡ, ਹਲਫ਼ੀਆ ਬਿਆਨ, ਲੇਬਰ ਕਾਰਡ ਦੀ ਰਜਿਸਟਰੇਂਸ਼ਨ, ਬਿਜਲੀ ਦੇ ਬਿਲਾਂ ਤੇ ਬੀ.ਐਸ.ਐਨ.ਐਲ ਦੇ ਬਿਲਾਂ ਦਾ ਭੁਗਤਾਨ, ਪਾਸਪੋਰਟ ਅਪਲਾਈ ਸਮੇਤ ਰਜਿਸਟਰੀਆਂ ਦੇ ਕਾਪੀ ਰਿਕਾਰਡ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਉਹਨਾਂ ਦਸਿਆ ਕਿ ਸੇਵਾ ਕੇਂਦਰ ਵਿੱਚ 14000 ਤੋਂ ਵੱਧ ਐਪਲੀਕੇਸ਼ਨਾ ਭਰੀਆਂ ਗਈਆਂ ਹਨ ਜੋ ਕਿ ਬਾਕੀ ਕੇਂਦਰਾਂ ਦੇ ਮੁਕਾਬਲੇ ਚਾਰ ਗੁਣਾ ਹੈ।ਪਿਛਲੇ ਦਿਨੀਂ ਤਨਖਾਹਾਂ ਨੂੰ ਲੈ ਕੇ ਸ਼ੁਕਰਵਾਰ ਤੋਂ ਬਾਅਦ ਦੁਪਹਿਰ ਸੋਮਵਾਰ ਤੱਕ ਸਾਰੇ ਕੇਂਦਰਾਂ ਵਿਚ ਹੜਤਾਲ਼ ਕੀਤੀ ਗਈ ਸੀ, ਪਰ ਜੰਡਿਆਲਾ ਗੁਰੂ ਦਾ ਸੇਵਾ ਕੇਂਦਰ ਸੋਮਵਾਰ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਖੁੱਲਾ ਰਿਹਾ ਤੇ 185 ਸਰਟੀਫੀਕੇਟ ਬਣਾਏ ਗਏ।
ਜੈ ਦੇਵ ਨੇ ਦਸਿਆ ਕਿ ਉਹ ਸੇਵਾ ਕੇਂਦਰ ਬਨਣ ਨਾਲ ਆਮ ਲੋਕਾਂ ਨੇ ਹੋ ਰਹੀ ਅੰਨੀ ਲੁੱਟ ਤੋਂ ਛੁਟਕਾਰਾ ਪਾਇਆ ਹੈ ਜਿਵੇਂ ਕਿ ਜਨਮ ਦਾ ਸਰਟੀਫ਼ਿਕੇਟ ਪਹਿਲਾ ਦਸ ਹਜ਼ਾਰ ਤੋਂ ਪੰਦਰਾਂ ਹਜ਼ਾਰ ਵਿਚ ਆਮ ਜਨਤਾ ਨੂੰ ਥਾਂ-ਥਾਂ ਖੱਜਲ ਖ਼ੁਆਰ ਹੋ ਕੇ ਬਣਦਾ ਸੀ, ਉਹ ਹੁਣ ਕੇਵਲ 65 ਰੁਪੈ ਵਿਚ ਬਣ ਜਾਂਦਾ ਹੈ।ਉਹ ਤੇ ਉਹਨਾਂ ਦੀ ਟੀਮ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੇਵਾ ਕੇਂਦਰਾਂ ਦੀ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਉਂਦੇ ਰਹਿੰਦੇ ਹਨ।ਜੈ ਦੇਵ ਦੇ  ਸਟਾਫ਼ ਵਿੱਚ 3 ਉਪਰੇਟਰ ਇੱਕ ਹੈਲਪਰ ਤੇ ਇਕ ਗਾਰਡ ਹੈ ਜਿੰਨਾ ਨੇ ਇਹ ਮੰਗ ਕੀਤੀ ਹੈ ਕਿ ਸਰਕਾਰੀ ਛੁੱਟੀ `ਤੇ ਸੇਵਾ ਕੇਂਦਰ ਵੀ ਬੰਦ ਹੋਣੇ ਚਾਹੀਦੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply