ਜੰਡਿਆਲਾ ਗੁਰੂ, 29 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਕੇਂਦਰ ਸਰਕਾਰ ਦਾ ਇਕ ਚੁਕਿਆਂ ਹੋਇਆ ਸ਼ਲਾਘਾਯੋਗ ਕਦਮ ਹੈ, ਜੋ ਕਿ ਸਰਕਾਰ
ਨੇ ਪੰਜ ਸਾਲ ਲਈ ਪ੍ਰਾਈਵੇਟ ਕੰਪਨੀਆਂ ਨੂੰੰ ਠੇਕੇ ਤੇ ਦਿੱਤਾ ਹੋਇਆਂ ਹੈ।ਅੰਮ੍ਰਿਤਸਰ ਅਧੀਨ ਆਓੁਦੇ 139 ਸੇਵਾ ਕੇਂਦਰਾਂ ਵਿੱਚੋਂ ਜੰਡਿਆਲਾ ਗੁਰੂ ਸੇਵਾ ਕੇਂਦਰ ਜੋ ਕਿ 12-8-2016 ਨੂੰ ਬੱਸ ਸਟੈਂਡ ਵਿਖੇ ਸਥਾਪਿਤ ਹੋਇਆਂ ਸੀ, ਉਸ ਵਿੱਚ ਜੈ ਦੇਵ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਅ ਰਹੇ ਹਨ।ਜੈ ਦੇਵ ਨੇ ਸੇਵਾ ਕੇਂਦਰ ਉਪਰ ਝਾਤ ਪਾਉਂਦਿਆਂ ਦੱਸਿਆ ਕਿ ਇਥੇ ਜਨਮ ਤੇ ਮੌਤ ਦੇ ਸਰਟੀਫੀਕੇਟ, ਓ.ਬੀ.ਸੀ/ਐਸ.ਸੀ/ਜਰਨਲ ਸਰਟੀਫੀਕੇਟ, ਵਿਆਹ ਤੇ ਆਮਦਨ ਦੇ ਸਰਟੀਿਫਕੇਟ, ਪੈਨਸ਼ਨਾਂ, ਆਧਾਰ ਕਾਰਡ, ਹਲਫ਼ੀਆ ਬਿਆਨ, ਲੇਬਰ ਕਾਰਡ ਦੀ ਰਜਿਸਟਰੇਂਸ਼ਨ, ਬਿਜਲੀ ਦੇ ਬਿਲਾਂ ਤੇ ਬੀ.ਐਸ.ਐਨ.ਐਲ ਦੇ ਬਿਲਾਂ ਦਾ ਭੁਗਤਾਨ, ਪਾਸਪੋਰਟ ਅਪਲਾਈ ਸਮੇਤ ਰਜਿਸਟਰੀਆਂ ਦੇ ਕਾਪੀ ਰਿਕਾਰਡ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਉਹਨਾਂ ਦਸਿਆ ਕਿ ਸੇਵਾ ਕੇਂਦਰ ਵਿੱਚ 14000 ਤੋਂ ਵੱਧ ਐਪਲੀਕੇਸ਼ਨਾ ਭਰੀਆਂ ਗਈਆਂ ਹਨ ਜੋ ਕਿ ਬਾਕੀ ਕੇਂਦਰਾਂ ਦੇ ਮੁਕਾਬਲੇ ਚਾਰ ਗੁਣਾ ਹੈ।ਪਿਛਲੇ ਦਿਨੀਂ ਤਨਖਾਹਾਂ ਨੂੰ ਲੈ ਕੇ ਸ਼ੁਕਰਵਾਰ ਤੋਂ ਬਾਅਦ ਦੁਪਹਿਰ ਸੋਮਵਾਰ ਤੱਕ ਸਾਰੇ ਕੇਂਦਰਾਂ ਵਿਚ ਹੜਤਾਲ਼ ਕੀਤੀ ਗਈ ਸੀ, ਪਰ ਜੰਡਿਆਲਾ ਗੁਰੂ ਦਾ ਸੇਵਾ ਕੇਂਦਰ ਸੋਮਵਾਰ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਖੁੱਲਾ ਰਿਹਾ ਤੇ 185 ਸਰਟੀਫੀਕੇਟ ਬਣਾਏ ਗਏ।
ਜੈ ਦੇਵ ਨੇ ਦਸਿਆ ਕਿ ਉਹ ਸੇਵਾ ਕੇਂਦਰ ਬਨਣ ਨਾਲ ਆਮ ਲੋਕਾਂ ਨੇ ਹੋ ਰਹੀ ਅੰਨੀ ਲੁੱਟ ਤੋਂ ਛੁਟਕਾਰਾ ਪਾਇਆ ਹੈ ਜਿਵੇਂ ਕਿ ਜਨਮ ਦਾ ਸਰਟੀਫ਼ਿਕੇਟ ਪਹਿਲਾ ਦਸ ਹਜ਼ਾਰ ਤੋਂ ਪੰਦਰਾਂ ਹਜ਼ਾਰ ਵਿਚ ਆਮ ਜਨਤਾ ਨੂੰ ਥਾਂ-ਥਾਂ ਖੱਜਲ ਖ਼ੁਆਰ ਹੋ ਕੇ ਬਣਦਾ ਸੀ, ਉਹ ਹੁਣ ਕੇਵਲ 65 ਰੁਪੈ ਵਿਚ ਬਣ ਜਾਂਦਾ ਹੈ।ਉਹ ਤੇ ਉਹਨਾਂ ਦੀ ਟੀਮ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੇਵਾ ਕੇਂਦਰਾਂ ਦੀ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਉਂਦੇ ਰਹਿੰਦੇ ਹਨ।ਜੈ ਦੇਵ ਦੇ ਸਟਾਫ਼ ਵਿੱਚ 3 ਉਪਰੇਟਰ ਇੱਕ ਹੈਲਪਰ ਤੇ ਇਕ ਗਾਰਡ ਹੈ ਜਿੰਨਾ ਨੇ ਇਹ ਮੰਗ ਕੀਤੀ ਹੈ ਕਿ ਸਰਕਾਰੀ ਛੁੱਟੀ `ਤੇ ਸੇਵਾ ਕੇਂਦਰ ਵੀ ਬੰਦ ਹੋਣੇ ਚਾਹੀਦੇ ਹਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media