ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪੂਰੇ ਦੇਸ਼ ਦੇ ਨਾਲ ਪੰਜਾਬ ਵਿਚ ਵੀ ਸਵੱਛ ਭਾਰਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਤਹਿਤ
ਸਕੂਲਾਂ-ਕਾਲਜਾਂ ਦੇ ਬੱਚਿਆਂ ਅਤੇ ਪ੍ਰਮੁੱਖ ਨਾਗਰਿਕਾਂ ਵਲੋਂ ਕੁੱਝ ਮੁਹੱਲਿਆਂ ਵਿੱਚ ਸਫਾਈ ਦਾ ਕਾਰਜ ਕੀਤਾ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਸੀਨੀਅਰ ਭਾਜਪਾ ਆਗੂ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ `ਸਵੱਛ ਭਾਰਤ ਪੰਦਰਵਾੜਾ` ਤਹਿਤ ਸਫਾਈ ਦੀ ਰਸਮ ਨਿਭਾਈ ਜਾ ਰਹੀ ਹੈ।ਉਨ੍ਹਾਂ ਖੇਤਰਾਂ ਵਿਚ ਹੀ ਸਫਾਈ ਕੀਤੀ ਜਾ ਰਹੀ ਹੈ, ਜੋ ਪਹਿਲਾਂ ਹੀ ਹਰੇ ਭਰੇ ਤੇ ਸਾਫ਼ ਸੁਥਰੇ ਹਨ।ਜਿਨ੍ਹਾਂ ਇਲਾਕਿਆਂ ਵਿਚ 24 ਘੰਟੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਬਦਬੂ ਫੈਲਦੀ ਹੈ, ਸੂਰ ਅਤੇ ਕੁੱਤੇ ਘੁੰਮ-ਘੁੰਮ ਕਰ ਗੰਦਗੀ ਫੈਲਾਉਂਦੇ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਵੀ ਭਰਿਆ ਰਹਿੰਦਾ ਹੈ, ਉਥੇ ਜਾ ਕੇ ਝਾੜੂ ਲਗਾਉਣ ਅਤੇ ਕੂੜਾ ਚੁੱਕਣ ਦੀ ਹਿੰਮਤ ਇਹ ਅਫਸਰ ਅਤੇ ਨੇਤਾ ਨਹੀਂ ਕਰ ਪਾਉਂਦੇ।ਸਾਬਕਾ ਮੰਤਰੀ ਮੈਡਮ ਚਾਵਲਾ ਨੇ ਕਿਹਾ ਕਿ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਹ ਬੇਨਤੀ ਕੀਤੀ ਕਿ ਸ਼ਹਿਰ ਨੂੰ ਸਵੱਛ ਬਣਾਉਣ ਲਈ ਸਫਾਈ ਦਾ ਕੰਮ ਵੀ ਕੀਤਾ ਜਾਵੇ।ਕੇਵਲ, ਖਬਰਾਂ ਛਪਵਾਉਣ ਲਈ ਸਫਾਈ ਮੁਹਿੰਮ ਦਾ ਵਿਖਾਵਾ ਨਾ ਕੀਤਾ ਹੋਵੇ।
ਭਾਜਪਾ ਨੇਤਾ ਸ੍ਰੀਮਤੀ ਚਾਵਲਾ ਨੇ ਸਵਾਲ ਕੀਤਾ ਕਿ ਸਰਕਾਰ ਇਹ ਵੀ ਦੱਸੇ ਕਿ ਜੋ ਗੰਦਗੀ ਗਲੀਆਂ, ਬਾਜ਼ਾਰਾਂ ਵਿੱਚ ਕੁਤੇ ਫੈਲਾਉਂਦੇ ਹਨ, ਉਸ ਨੂੰ ਸਾਫ਼ ਕਰਵਾਉਣ ਦਾ ਕੀ ਕੋਈ ਪ੍ਰਬੰਧ ਹੈ? ਜਨਤਾ ਨੂੰ ਇਹ ਵੀ ਦੱਸਿਆ ਜਾਵੇ ਕਿ ਕੁੱਤਿਆਂ ਅਤੇ ਸੂਰਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ?
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media