ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਵਲੋਂ ਸਥਾਨਕ ਈਸਟ ਮੋਹਨ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ
ਤੇਗ ਬਹਾਦਰ ਸਾਹਿਬ ਵਿਖੇ ਮੱਲ੍ਹਮ ਡੱਬੀ ਦਿਵਸ ਦਿਹਾੜਾ ਗੁਰਮਤਿ ਸਮਾਗਮ ਵਜੋਂ ਮਨਾਇਆ ਗਿਆ।ਜਿਸ ਦੋਰਾਨ ਭਾਈ ਗੁਰਮੀਤ ਸਿੰਘ ਕੋਮਲ, ਭਾਈ ਗੁਰਿੰਦਰ ਸਿੰਘ ਰਿੰਕੂ ਅਤੇ ਭਾਈ ਸਤਿੰਦਰ ਪਾਲ ਸਿੰਘ ਜਗਾਧਰੀ ਵਾਲ਼ਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਦੀ ਹਾਜਰ ਭਰੀ।ਇਸ ਸਮੇਂ ਵਿਸ਼ੇਸ਼ ਤੌਰ `ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਭਾਈ ਘਨੱਈਆ ਜੀ ਰੈਡ ਕਰਾਸ ਦੇ ਬਾਨੀ ਹਨ।ਇਸ ਲਈ ਅੱਜ ਲੋੜ ਹੈ ਕਿ ਭਾਈ ਘਨੱਈਆ ਜੀ ਦੀ ਸੋਚ ਨੂੰ ਵਿਸ਼ਵ ਪੱਧਰ `ਤੇ ਪਹੁੰਚਾਇਆ ਜਾਵੇ।ਪ੍ਰਧਾਨ ਪਿ੍ਰੰ. ਬਲਜਿੰਦਰ ਸਿੰਘ ਤੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇਂ ਕੁਸ਼ਟ ਰੋਗੀਆਂ ਨੂੰ ਮਲ੍ਹਮ ਪੱਟੀ ਦੀ ਸੇਵਾ ਕਰਨ ਉਪਰੰਤ ਗਰੀਬਾਂ ਨੂੰ ਕੰਬਲ ਵੀ ਵੰਡੇ ਗਏ।ਸਮਾਗਮ ਵਿੱਚ ਜਸਬੀਰ ਸਿੰਘ ਸੇਠੀ, ਜਗਮੋਹਨ ਸਿੰਘ ਦੂਆ, ਜੋਗਿੰਦਰ ਸਿੰਘ ਟੰਡਨ, ਦਰਸ਼ਨ ਸਿੰਘ ਚਨੀ ਤੇ ਜਸਬੀਰ ਸਿੰਘ ਤੋਂ ਇਲਾਵ ਕਾਫੀ ਗਿਣਤੀ `ਚ ਸੰਗਤਾਂ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media