ਅੰਮ੍ਰਿਤਸਰ, 30 ਸਤੰਬਰ (ਪੰਜਬ ਪੋਸਟ ਬਿਊਰੋ) – ਪੰਜਾਬੀ ਲੋਕ ਗਾਇਕ ਸੀਰਾ ਜਸਬੀਰ ਦੇ ਗੀਤ ਸਿਰ ਮੱਥੇ ਦੀ ਅੱਜ ਰੀਲੀਜਿੰਗ ਅੰਮਿ੍ਰਤਸਰ ਦਿਹਾਤੀ ਦੇ
ਪਿੰਡ ਮੰਡਿਆਲਾ ਵਿਖੇ ਸੰਦੀਪ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਚੇਅਰਮੈਂਨ ਕੰਵਲਜੀਤ ਸਿੰਘ ਗੁਰੂਵਾਲੀ ਦੀ ਮੌਜ਼ੂਦਗੀ ’ਚ ਕੀਤੀ ਗਈ, ਜਿੰਨਾਂ ਨਾਲ ਪ੍ਰਸਿੱਧ ਕਮੇਡੀਅਨ ਚਾਚਾ ਬਿਸ਼ਨਾ ਵੀ ਹਾਜ਼ਰ ਸਨ।ਗਾਇਕ ਸੀਰਾ ਜਸਬੀਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਰੋਮਾਂਟਿਕ ਬੀਟ ਹੈ ਜਿਸਨੂੰ ਦੀਪ ਕਿਲਾ ਹਾਂਸ ਨੇ ਲਿਖਿਆ ਹੈ, ਜਿਸ ਦਾ ਮਿਊਜ਼ਿਕ ਉਹਨਾਂ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਹੈ।ਇਸ ਦੀ ਵੀਡੀਓ ਬੈਕ ਬੈਚਰ ਵਲੋਂ ਕੇਨੈਡਾ ਦੀਆਂ ਖੂਬਸੂਰਤ ਲੋਕੇਸ਼ਨਾਂ `ਤੇ ਕੀਤੀ ਗਈ ਹੈ।ਇਹ ਗੀਤ ਏਕ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ।ਸੀਰਾ ਜਸਬੀਰ ਨੇ ਆਖਿਆ ਕਿ ਇਸ ਤੋਂ ਪਹਿਲਾ ਵੀ ਉਨਾਂ ਦੁਆਰਾ ਜਨਤਕ ਕੀਤੇ ਗਏ ਪਰਿਵਾਰ ’ਚ ਬੈਠ ਕੇ ਸੁਨਣਯੋਗ ਗੀਤਾਂ ਦਾ ਸਰੋਤਿਆ ਵਲੋਂ ਭਰਵਾਂ ਪਿਆਰ ਤੇ ਹੰੁਗਾਰਾ ਮਿਲਦਾ ਰਿਹਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਪਹਿਲਾਂ ਗਾਏ ਗੀਤਾਂ ਵਾਂਗ ਇਹ ਗੀਤ `ਸਿਰ ਮੱਥੇ` ਨੂੰ ਵੀ ਸਰੋਤੇ ਬੇਹੱਦ ਪਸੰਦ ਕਰਨਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media