Thursday, March 26, 2026

ਨਵਾਜ ਸ਼ਰੀਫ ਦੀ ਪਤਨੀ ਦੀ ਸਿਹਤਯਾਬੀ ਲਈ ਸ਼ੋ੍ਮਣੀ ਅਕਾਲੀ ਦਲ (ਅ) ਵਲੋਂ ਅਖੰਡ ਪਾਠ ਅਰੰਭ

PPN3009201722ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੀ ਲੰਡਨ ਵਿਖੇ ਜੇਰੇ ਇਲਾਜ ਕੈਂਸਰ ਪੀੜ੍ਹਤ ਧਰਮ ਪਤਨੀ ਬੀਬੀ ਕਲਸੂਮ ਨਵਾਜ ਦੀ ਸਿਹਤਯਾਬੀ ਦੇ ਲਈ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਵੱਲੋਂ ਪਿੰਡ ਜਾਤੀ ਉਮਰਾ ਜ਼ਿਲ੍ਹਾ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ।ਦੱਸਣਯੋਗ ਹੈ ਕਿ 1947 ਦੀ ਅਣਕਿਆਸੀ ਭਾਰਤ ਪਾਕਿ ਵੰਡ ਤੋਂ ਪਹਿਲਾਂ ਮੀਆਂ ਨਵਾਜ਼ ਸ਼ਰੀਫ ਦੇ ਪੁਰਖਾਂ ਦਾ ਜੱਦੀ ਪਿੰਡ ਜਾਤੀ ਉਮਰਾਂ ਜ਼ਿਲ੍ਹਾ ਤਰਨ ਵਿੱਚ ਸਥਿਤ ਹੈ ਇਸ ਸਿਲਸਿਲੇ ਦੇ ਚਲਦਿਆਂ ਸ਼ਰੀਫ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਮੌਜੂਦਾ ਸਮੇਂ ਤੱਕ ਬੇਹਤਰ ਤਾਲਮੇਲ ਤੇ ਸਬੰਧ ਹਨ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਜਾਤੀ ਉਮਰਾਂ ਵਿਖੇ ਉਚੇਚੇ ਤੌਰ `ਤੇ ਸ਼ਿਰਕਤ ਕਰਕੇ ਪਿੰਡ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀਮਤੀ ਸ਼ਰੀਫ ਦੀ ਸਿਹਤਯਾਬੀ ਸ੍ਰੀ ਗੁਰੂ ਗ੍ਰੰਥ ਦੀ ਦੇ ਪਾਠ ਦੀ ਆਰੰਭਤਾ ਕਰਵਾਉਣ ਦੇ ਨਾਲ-ਨਾਲ ਆਰਦਾਸ ਵੀ ਕੀਤੀ ਗਈ।2 ਅਕਤੂਬਰ ਨੂੰ ਸਵੇਰੇ 10 ਵਜੇ ਭੋਗ ਪਾਉਣ ਉਪਰੰਤ ਧਾਰਮਿਕ ਦਿਵਾਨ ਸੱਜੇਗਾ ਤੇ ਪਿੰਡ ਵਾਸੀਆਂ ਵੱਲੋਂ ਸਮੂਹਿਕ ਤੌਰ ਤੇ ਸ਼੍ਰੀਮਤੀ ਸ਼ਰੀਫ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਵੇਗੀ।ਇਸ ਦੌਰਾਨ ਪਿੰਡ ਵਾਸੀਆਂ ਤੇ ਗੁਰੂ ਘਰ ਦੇ ਹੋਰ ਅਨਿਨ ਸੇਵਕਾਂ ਵੱਲੋਂ ਸਰਪੰਚ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਹਰ ਤਰ੍ਹਾਂ ਦੀ ਸੇਵਾ ਤੇ ਸਹਾਇਤਾ ਦਾ ਐਲਾਨ ਵੀ ਕੀਤਾ ਗਿਆ। ਭਾਈ ਸਖੀਰਾ ਨੇ ਦੱਸਿਆ ਕਿ ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਕੋਈ ਵਿਅਕਤੀ ਕਿਸੇ ਦੇਸ਼ ਜਾਂ ਧਰਮ ਦੇ ਨਾਲ ਬਾਅਦ ਵਿੱਚ ਹੈ ਸੱਭ ਤੋਂ ਪਹਿਲਾਂ ਸਭ ਇਨਸਾਨ ਹਨ।
ਇਸ ਮੌਕੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ, ਪ੍ਰੋਫੈ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰੀਕ ਸਿੰਘ, ਕੁਲਵੰਤ ਸਿੰਘ ਮਝੈਲ, ਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ, ਕਰਮ ਸਿੰਘ, ਨਵਦੀਪ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਪੰਜਵੇਂ ਦਿਨ ਨਾਟਕ ‘ਆਪ ਹਮਾਰੇ ਹੈ ਕੌਨ’ ਦਾ ਮੰਚਣ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਉਤਰੀ ਜ਼ੋਨ ਕਲਚਰਲ ਸੈਂਟਰ ਪਟਿਆਲਾ …

Leave a Reply