Thursday, March 26, 2026

ਵੱਲਾ ਵਿਖੇ ਪਸ਼ਧਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ 9 ਤੋਂ

ਜੇਤੂ ਪਸ਼ੂ ਪਾਲਕਾਂ ਨੂੰ ਮਿਲਣਗੇ 7 ਲੱਖ ਦੇ ਨਕਦ ਇਨਾਮ

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਚੰਗੇ ਨਸਲ ਦੇ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਦੇ ਮਨਸ਼ੇ ਨਾਲ ਰਾਜ ਭਰ ਵਿਚ ਕਰਵਾਏ ਜਾ ਰਹੇ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਲੜੀ ਵਿਚ ਅੰਮਿ੍ਰਤਸਰ ਜਿਲੇ ਦੇ ਮੁਕਾਬਲੇ 9 ਅਤੇ 10 ਅਕਤੂਬਰ ਨੂੰ ਪਸ਼ੂ ਮੇਲਾ ਗਰਾਉਂਡ ਵੱਲਾ ਵਿਖੇ ਕਰਾਏ ਜਾਣਗੇ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਪਸ਼ੂ ਧੰਨ ਚੈਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਚੁੱਕੇ ਹਨ।
ਉਨਾਂ ਦੱਸਿਆ ਕਿ ਦੋ ਦਿਨ ਚੱਲਣ ਵਾਲੀ ਪਸ਼ੂ ਧੰਨ ਚੈਪੀਅਨਸ਼ਿਪ ’ਚ ਪਸ਼ੂਆਂ ਦੇ ਦੁੱਧ ਚੋਆਈ ਅਤੇ ਵੱਖ-ਵੱਖ ਵਰਗਾਂ ’ਚ ਜਾਵਨਰਾਂ ਦੀ ਨਸ਼ਲ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪਸ਼ੂ ਪਾਲਕ ਅਤੇ ਆਮ ਲੋਕ ਭਾਗ ਲੈਣਗੇ, ਜਿਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਸ਼ੂ ਧੰਨ ਚੈਪੀਅਨਸ਼ਿਪ ਦੌਰਾਨ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ 7 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਚੈਪੀਅਨਸ਼ਿਪ ਦੌਰਾਨ ਦੁੱਧ ਚੁਆਈ ਮੁਕਾਬਲੇ ਅਤੇ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲੇ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇ।
ਉਨਾਂ ਦੱਸਿਆ ਕਿ ਦੁੱਧ ਚੁਆਈ ਵਿਚ ਮੁਰਹਾ, ਨੀਲੀ ਰਾਵੀ ਮੱਝਾਂ ਤੇ ਐਚ.ਐਫ, ਜਰਸੀ, ਕਰਾਸ, ਦੇਸੀ ਤੇ ਸਾਹੀਵਾਲ ਨਸਲ ਤੋਂ ਇਲਾਵਾ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ 8 ਅਕਤੂਬਰ ਸ਼ਾਮ ਤੋਂ ਸ਼ੁਰੂ ਹੋਣਗੇ। ਜਦਕਿ ਪਸ਼ੂਆਂ ਦੀ ਨਸਲ ਦੇ ਮੁਕਾਬਲੇ 9 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਣਗੇ, ਜੋ ਕਿ 10 ਸ਼ਾਮ ਤੱਕ ਚੱਲਣਗੇ। ਇੰਨਾਂ ਵਿਚ ਨੁਕਰਾ ਤੇ ਮਾਰਵਾੜੀ ਘੋੜੇ, ਘੋੜੀਆਂ, ਵਛੇਰੇ, ਵਛੇਰੀ, ਮੁਰਹਾ ਤੇ ਨੀਲੀ ਰਾਵੀ ਮੱਝਾਂ, ਝੋਟੇ, ਝੋਟੀਆਂ, ਕੱਟੇ, ਕੱਟੀਆਂ ਅਤੇ ਗੳੂਆਂ ਵਿਚ ਐਚ.ਐਫ, ਜਰਸੀ, ਸਾਹੀਵਾਲ ਗੳੂਆਂ, ਵਹਿੜੀਆਂ ਤੋਂ ਇਲਾਵਾ ਬੱਕਰੇ, ਬੱਕਰੀਆਂ, ਭੇਡਾਂ, ਭੇਡੂ ਅਤੇ ਕੁੱਤਿਆਂ ਦੀਆਂ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਛੋਟੇ ਜਾਨਵਰਾਂ ਵਿਚ ਸੂਰ, ਸੂਰੀਆਂ, ਦੇਸੀ ਮੁਰਗੇ, ਮੁਰਗੀਆਂ ਤੇ ਹੋਰ ਜਾਨਵਰਾਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।ਉਨਾਂ ਦੱਸਿਆ ਕਿ ਜੋ ਵੀ ਕਿਸਾਨ ਜਾਂ ਪਸ਼ੂ ਪਾਲਕ ਇਸ ਪਸ਼ੂ ਧੰਨ ਚੈਪੀਅਨਸ਼ਿਪ ਵਿੱਚ ਆਪਣੇ ਪਸ਼ੂਆਂ ਦੇ ਮੁਕਾਬਲੇ ਕਰਾਉਣਾ ਚਾਹੁੰਦਾ ਹੋਵੇ ਉਹ ਆਪਣੇ ਨੇੜੇ ਦੇ ਪਸ਼ੂ ਹਸਪਤਾਲ ਵਿਖੇ ਨਾਂਅ ਦਰਜ ਕਰਵਾ ਸਕਦਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply